ਨਿਊ ਮੈਕਸੀਕੋ,(ਭਾਸ਼ਾ)— ਨਿਊ ਮੈਕਸੀਕੋ ਹਾਈਵੇਅ 'ਤੇ ਇਕ ਬੱਸ ਸਮੇਤ 4 ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 24 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੈਡੋਵਾਲ ਕਾਊਂਟੀ ਦੇ ਸ਼ੈਰੀਫ (ਪੁਲਸ) ਦਫਤਰ ਦੇ ਬੁਲਾਰੇ ਲੈਫਟੀਨੈਂਟ ਕੀਥ ਐਲਡਰ ਨੇ ਦੱਸਿਆ ਕਿ ਹਾਦਸਾ ਕੱਲ ਦੇਰ ਰਾਤ ਤਕਰੀਬਨ 2 ਵਜੇ ਇੰਟਰਸਟੇਟ-25 'ਤੇ ਵਾਪਰਿਆ।
ਇਸ ਦੌਰਾਨ ਇਕ ਕਾਰ ਨੇ ਪਿਕਅੱਪ ਵੈਨ ਨੂੰ ਪਿੱਛਿਓਂ ਟੱਕਰ ਮਾਰੀ, ਜਿਸ ਕਾਰਨ ਇਕ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ। ਐਲਡਰ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਦੁਰਘਟਨਾ ਦੀ ਸ਼ਿਕਾਰ ਹੋਈ ਕਾਰ ਅਤੇ ਡਰਾਈਵਰ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਪਲਟ ਗਈ। ਇਸ ਦੌਰਾਨ ਬੱਸ ਨੂੰ ਇਕ ਸੈਮੀਟਰੱਕ ਨੇ ਟੱਕਰ ਮਾਰ ਦਿੱਤੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਬੱਸ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜ਼ਖਮੀਆਂ 'ਚੋਂ ਘੱਟ ਤੋਂ ਘੱਟ 2 ਲੋਕਾਂ ਨੂੰ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹਾਦਸੇ 'ਚ ਮਾਰੇ ਗਏ ਹੋਰ 2 ਵਿਅਕਤੀ ਬੱਸ 'ਚ ਸਵਾਰ ਸਨ ਜਾਂ ਦੁਰਘਟਨਾ ਦੇ ਸ਼ਿਕਾਰ ਹੋਏ ਦੂਜੇ ਵਾਹਨ 'ਚ। ਐਲਡਰ ਨੇ ਦੱਸਿਆ ਕਿ 3 ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ, ਇਸ ਲਈ ਉਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਰਹੀ। ਦੁਰਘਟਨਾ ਕਾਰਨ ਇੰਟਰਸਟੇਟ-25 (ਹਾਈਵੇਅ) 'ਤੇ ਵਾਹਨਾਂ ਦੀ ਆਵਾਜਾਈ ਤਕਰੀਬਨ 11 ਘੰਟੇ ਤਕ ਬੰਦ ਰਹੀ
ਦੱਖਣੀ ਅਫਰੀਕਾ : ਖਾਨ ਅੰਦਰ ਲੱਗੀ ਅੱਗ, 5 ਮਰੇ
NEXT STORY