ਕੈਲਗਰੀ— ਬੈਲਟ ਸਟੱਫਿੰਗ ਦੇ ਲੱਗੇ ਦੋਸ਼ਾਂ ਤੋਂ ਬਾਅਦ ਕੈਲਗਰੀ ਗਰੀਨਵੇਅ ਦੇ ਐੱਮ.ਐੱਲ.ਏ. ਪ੍ਰਬ ਗਿੱਲ ਨੇ ਯੂਨਾਈਟਡ ਕੰਜ਼ਰਵੇਟਿਵ ਕਾਕਸ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਜਾਂਚ ਪੂਰੀ ਹੋਣ ਮਗਰੋਂ ਅਲਬਰਟਾ ਦੀ ਯੂਨਾਈਟਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਨੇਤਾ ਜੈਸਨ ਕੈਨੀ ਨੇ ਐੱਮ.ਐੱਲ.ਏ. ਪ੍ਰਬ ਗਿੱਲ ਦਾ ਯੂਨਾਈਟਡ ਕੰਜ਼ਰਵੇਟਿਵ ਕਾਕਸ ਤੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਜੈਸਨ ਕੈਨੀ ਨੇ ਕਿਹਾ ਕਿ ਮੈਂ ਸਾਬਕਾ ਜੱਜ ਟੈਡ ਕੌਰਥਰਜ਼ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 30 ਜੂਨ ਨੂੰ ਕੈਲਗਰੀ-ਨਾਰਥਸਾਈਟ ਯੂਪੀਸੀ ਕਾਂਸਟੀਚਿਊਂਸੀ ਐਸੋਸੀਏਸ਼ਨ ਦੀ ਮੀਟਿੰਗ 'ਚ ਪੜਤਾਲ ਦਾ ਕੰਮ ਬਾਖੂਬੀ ਨਿਭਾਇਆ। ਕੈਨੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਉਨ੍ਹਾਂ ਦੀ ਟੀਮ ਐੱਨ.ਡੀ.ਪੀ. ਨੂੰ ਹਰਾਉਣ ਤੇ ਅਲਬਰਟਾ ਸੂਬੇ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਲਿਆਉਣ ਵੱਲ ਕਦਮ ਅੱਗੇ ਵਧਾ ਸਕਦੀ ਹੈ। ਦੱਸਣਯੋਗ ਹੈ ਕਿ 2016 'ਚ ਮਨਮੀਤ ਭੁੱਲਰ ਦੀ ਇਕ ਕਾਰ ਹਾਦਸੇ 'ਚ ਮੌਤ ਹੋਣ ਮਗਰੋਂ ਇਹ ਅਹੁਦਾ ਖਾਲ੍ਹੀ ਹੋ ਗਿਆ ਸੀ। ਇਸ ਮਗਰੋਂ ਖਾਲ੍ਹੀ ਅਹੁਦੇ ਨੂੰ ਭਰਨ ਲਈ ਜਿਮਨੀ ਚੋਣ 'ਚ ਪ੍ਰਬ ਗਿੱਲ ਦੀ ਚੋਣ ਹੋਈ ਸੀ।
ਨਵਾਜ਼ ਦੇ ਫਾਇਦੇ ਲਈ ਸਰਹੱਦ 'ਤੇ ਵਧਦਾ ਹੈ ਤਣਾਅ : ਇਮਰਾਨ ਖਾਨ
NEXT STORY