ਯਾਓਂਡੇ, (ਭਾਸ਼ਾ)— ਮੱਧ ਅਫਰੀਕੀ ਦੇਸ਼ ਕੈਮਰੂਨ 'ਚ ਗੋਓਂਡੇਰੇ-ਟੋਬਰੋ ਹਾਈਵੇਅ 'ਤੇ ਬੁੱਧਵਾਰ ਦੁਪਹਿਰ ਨੂੰ ਹੋਈ ਇਕ ਸੜਕ ਦੁਰਘਟਨਾ 'ਚ ਬੱਚਿਆਂ ਸਮੇਤ ਤਕਰੀਬਨ 20 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਲੋਕਾਂ ਨੇ ਦੱਸਿਆ ਕਿ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦ ਇਕ ਟਰੱਕ ਅਤੇ ਇਕ ਬੱਸ ਦੀ ਜ਼ਬਰਦਸਤ ਟੱਕਰ ਹੋਈ। ਇਸ ਦੁਰਘਟਨਾ 'ਚ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਇਲਾਜ ਸਥਾਨਕ ਹਸਪਤਾਲ 'ਚ ਚੱਲ ਰਿਹਾ ਹੈ। ਕੈਮਰੂਨ ਦੇ ਆਵਾਜਾਈ ਮੰਤਰੀ ਮੁਤਾਬਕ ਦੇਸ਼ 'ਚ ਹਰ ਸਾਲ ਘੱਟ ਤੋਂ ਘੱਟ 1200 ਲੋਕਾਂ ਦੀ ਮੌਤ ਸੜਕ ਦੁਰਘਟਨਾਵਾਂ ਦੇ ਕਾਰਨ ਹੁੰਦੀ ਹੈ। ਸਰਕਾਰ ਵਲੋਂ ਲੋਕਾਂ ਨੂੰ ਸੜਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਵੀ ਲੋਕ ਅਣਗਹਿਲੀਆਂ ਕਰਦੇ ਹਨ। ਇਸ ਹਾਦਸੇ 'ਚ ਕਸੂਰ ਬੱਸ ਵਾਲੇ ਦਾ ਸੀ ਜਾਂ ਟਰੱਕ ਵਾਲੇ ਦਾ ਇਸ ਸਬੰਧੀ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ। ਫਿਲਹਾਲ ਜਾਂਚ ਚੱਲ ਰਹੀ ਹੈ।
ਵੈਨੇਜ਼ੁਏਲਾ: ਮਾਦੁਰੋ ਨੇ ਅਮਰੀਕਾ ਨਾਲ ਰਾਜਨੀਤਕ ਸੰਬੰਧ ਤੋੜਨ ਦਾ ਕੀਤਾ ਐਲਾਨ
NEXT STORY