ਓਟਾਵਾ— ਕੈਨੇਡਾ ਦੇ ਓਟਾਵਾ 'ਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 3 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਗੋਲੀਬਾਰੀ ਸਥਾਨਕ ਸਮੇਂ ਮੁਤਾਬਕ ਸਵੇਰੇ 7.30 ਵਜੇ ਗਿਲਮਰ ਸਟਰੀਟ 'ਤੇ ਹੋਈ, ਜਿੱਥੇ ਕੈਨੇਡੀਅਨ ਸੰਸਦ ਸਥਿਤ ਹੈ।
ਹਮਲੇ ਦੇ ਬਾਅਦ ਘਟਨਾ ਵਾਲੇ ਸਥਾਨ 'ਤੇ ਪੁੱਜੀ ਪੁਲਸ ਨੇ ਦੱਸਿਆ ਕਿ ਇਕ 15 ਸਾਲਾ ਨਾਬਾਲਗ ਦੀ ਮੌਤ ਹੋ ਗਈ ਜਦਕਿ 3 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲੈ ਜਾਇਆ ਗਿਆ। ਫਿਲਹਾਲ ਪੁਲਸ ਨੇ ਘਟਨਾ ਵਾਲੇ ਸਥਾਨ ਦੀ ਘੇਰਾਬੰਦੀ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬ੍ਰਿਟੇਨ : ਪ੍ਰਿੰਸ ਹੈਰੀ ਅਤੇ ਮੇਗਨ ਨੇ ਸ਼ਾਹੀ ਅਹੁਦਾ ਛੱਡਣ ਦਾ ਕੀਤਾ ਐਲਾਨ
NEXT STORY