ਟੋਰਾਂਟੋ (ਬਿਊਰੋ)— ਕੈਨੇਡਾ ਦਾ ਇਕ ਸ਼ਹਿਰ ਚਰਚਿਲ ਆਰਕਟਿਕ ਸਰਕਿਲ ਨੇੜੇ ਸਥਿਤ ਹੈ। ਇਹ ਸ਼ਹਿਰ ਧਰੁਵੀ ਭਾਲੂਆਂ (ਪੋਲਰ ਬੀਅਰ) ਲਈ ਮਸ਼ਹੂਰ ਹੈ। ਉੱਤਰੀ ਧਰੂਵ ਨਾਲ ਲੱਗਦਾ ਹੋਣ ਕਾਰਨ ਸ਼ਹਿਰ ਵਿਚ ਸਾਲ ਦੇ 2 ਮਹੀਨੇ ਕਾਫੀ ਭਾਲੂ ਆਉਂਦੇ ਹਨ। ਸ਼ਹਿਰ ਦੀ ਆਬਾਦੀ ਸਿਰਫ 900 ਹੈ ਪਰ ਇਨ੍ਹਾਂ ਭਾਲੂਆਂ ਨੂੰ ਦੇਖਣ ਲਈ ਹਰੇਕ ਸਾਲ 10 ਹਜ਼ਾਰ ਸੈਲਾਨੀ ਆਉਂਦੇ ਹਨ।
ਚਰਚਿਲ ਸ਼ਹਿਰ ਕੈਨੇਡਾ ਦੇ ਸੂਬੇ ਮਨੀਟੋਬਾ ਵਿਚ ਸਥਿਤ ਹੈ। ਹਡਸਨ ਦੀ ਖਾੜੀ ਦੇ ਤੱਟ 'ਤੇ ਸਥਿਤ ਇਹ ਸ਼ਹਿਰ ਮਨੀਟੋਬਾ ਦੀ ਰਾਜਧਾਨੀ ਵਿਨੀਪੈਗ ਤੋਂ 1600 ਕਿਲੋਮੀਟਰ ਉੱਤਰ ਵਿਚ ਹੈ। ਇੱਥੇ ਸਿਰਫ ਰੇਲ ਮਾਰਗ ਜ਼ਰੀਏ ਪਹੁੰਚਿਆ ਜਾ ਸਕਦਾ ਹੈ। ਸੰਗਠਨ ਪੋਲਰ ਬੀਅਰਸ ਇੰਟਰਨੈਸ਼ਨਲ ਦੇ ਜਿਓਫ ਯਾਰਕ ਹਰੇਕ ਸਾਲ ਚਰਚਿਲ ਵਿਚ ਗੁਜਾਰਦੇ ਹਨ। ਜਦੋਂ ਗਰਮੀਆਂ ਵਿਚ ਹਡਸਨ ਦੀ ਖਾੜੀ ਦੀ ਬਰਫ ਪਿਘਲ ਜਾਂਦੀ ਹੈ ਤਾਂ ਧਰੁਵੀ ਭਾਲੂ ਸ਼ਹਿਰ ਵਿਚ ਆ ਜਾਂਦੇ ਹਨ। ਇਸ ਦੇ ਬਾਅਦ ਉਹ ਅਕਤੂਬਰ-ਨਵੰਬਰ ਤੱਕ ਹੀ ਵਾਪਸ ਜਾਂਦੇ ਹਨ।
ਚਰਚਿਲ ਨੂੰ ਮਨੀਟੋਬਾ ਦਾ 'ਗਹਿਣਾ' ਮੰਨਿਆ ਜਾਂਦਾ ਹੈ। ਇਹ ਕੈਨੇਡਾ ਦੇ ਪ੍ਰਮੁੱਖ ਸੈਲਾਨੀ ਸਥਲਾਂ ਵਿਚੋਂ ਇਕ ਹੈ। ਭਾਲੂਆਂ ਦੇ ਸੀਜ਼ਨ ਵਿਚ ਇੱਥੇ ਕਰੀਬ 10 ਹਜ਼ਾਰ ਸੈਲਾਨੀ ਆਉਂਦੇ ਹਨ। ਸਥਾਨਕ ਸਰਕਾਰ ਵੱਲੋਂ ਲੋਕਾਂ ਨੂੰ ਭਾਲੂ ਦਿਖਾਉਣ ਲਈ ਖਾਸ ਵਿਵਸਥਾ ਕੀਤੀ ਜਾਂਦੀ ਹੈ। ਸੈਲਾਨੀਆਂ ਨੂੰ ਉੱਚੇ ਟਰੱਕਾਂ 'ਤੇ ਘੁੰਮਾਇਆ ਜਾਂਦਾ ਹੈ ਤਾਂ ਜੋ ਭਾਲੂ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾ ਸਕਣ। ਸ਼ਹਿਰ ਲਈ ਸਾਲ 1983 ਵਿਚ ਪੋਲਰ ਬੀਅਰ ਐਲਰਟ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ।
ਹੁਣ ਚਰਚਿਲ ਵਸਨੀਕਾਂ ਲਈ ਇਹ ਚੁਣੌਤੀ ਹੈ ਕਿ ਉਹ ਭਾਲੂਆਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਆਪਣੇ ਇਲਾਕੇ ਵਿਚ ਰਹਿਣ ਦੇਣ। ਭਾਵੇਂਕਿ ਪਹਿਲਾਂ ਭਾਲੂਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ। ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਭਾਲੂਆਂ ਤੋਂ ਸਾਵਧਾਨ ਰੱਖਣ ਲਈ ਬਕਾਇਦਾ ਸਾਈਨ ਬੋਰਡ ਲਗਾਏ ਗਏ ਹਨ। ਲੋਕਾਂ ਨੂੰ ਦੱਸਿਆ ਗਿਆ ਹੈ ਕਿ ਖਤਰਾ ਹੋਣ 'ਤੇ ਉਹ ਇਕ ਹੌਟਲਾਈਨ ਨੰਬਰ 'ਤੇ ਫੋਨ ਕਰ ਸਕਦੇ ਹਨ।
ਚਰਚਿਲ ਸ਼ਹਿਰ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਇੱਥੇ ਘਰਾਂ ਦੇ ਦਰਵਾਜਿਆਂ ਅਤੇ ਗੱਡੀਆਂ ਕਦੇ ਲੌਕ ਨਹੀਂ ਹੁੰਦੀਆਂ ਕਿਉਂਕਿ ਭਾਲੂ ਦੇ ਪਿੱਛੇ ਲੱਗਣ ਦੀ ਸਥਿਤੀ ਵਿਚ ਕਦੇ ਵੀ ਕਿਸੇ ਨੂੰ ਲੁਕਣ ਜਾਂ ਭੱਜਣ ਦੀ ਲੋੜ ਪੈ ਸਕਦੀ ਹੈ।
ਦੱਖਣੀ ਕੋਰੀਆ ਪਹੁੰਚੇ ਪੀ.ਐੱਮ. ਮੋਦੀ, ਮਿਲੇਗਾ ਸਿਓਲ ਸ਼ਾਂਤੀ ਸਨਮਾਨ (ਵੀਡੀਓ)
NEXT STORY