ਸਰੀ/ ਬਰਨਾਲਾ(ਸ਼ਾਮ ਗਰਗ)— ਜ਼ਿੰਦਗੀ 'ਚ ਕੁਝ ਬਣਨ ਦਾ ਸੁਪਨਾ ਸਜਾ ਕੇ ਜਗਸੀਰ ਸਿੰਘ ਵਿਰਕ ਨਾਂ ਦਾ ਨੌਜਵਾਨ ਕੈਨੇਡਾ ਗਿਆ ਸੀ ਪਰ ਕੋਈ ਨਹੀਂ ਜਾਣਦਾ ਸੀ ਕਿ ਵਿਦੇਸ਼ ਦੀ ਧਰਤੀ 'ਤੇ ਉਸ ਦੀ ਮੌਤ ਲਿਖੀ ਹੈ। ਉਸ ਦੇ ਪਰਿਵਾਰ ਲਈ ਇਹ ਦੁੱਖ ਹੰਢਾਉਣਾ ਬਹੁਤ ਮੁਸ਼ਕਲ ਹੈ। ਬਰਨਾਲਾ ਦੇ ਪਿੰਡ ਧੌਲਾ ਦਾ ਜੰਮਪਲ ਜਗਸੀਰ ਸਿੰਘ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ, ਜਿਸ ਦੀ 20 ਜਨਵਰੀ ਨੂੰ ਸੜਕ ਹਾਦਸੇ 'ਚ ਮੌਤ ਹੋ ਗਈ।
24 ਸਾਲਾ ਜਗਸੀਰ ਉਰਫ ਜੱਗੀ ਕੈਨੇਡਾ ਦੇ ਸ਼ਹਿਰ ਸਰੀ 'ਚ ਰਹਿੰਦਾ ਸੀ, ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਰਹਿੰਦਾ ਹੈ। ਇੱਥੇ ਰਹਿੰਦੇ ਭਾਈਚਾਰੇ 'ਚ ਵੀ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤਕ ਜਗਸੀਰ ਦੀ ਮਾਤਾ ਜੀ ਨੂੰ ਇਸ ਮਨਹੂਸ ਖਬਰ ਦੀ ਜਾਣਕਾਰੀ ਨਹੀਂ ਦਿੱਤੀ। ਜਗਸੀਰ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਪਰਿਵਾਰ ਨੇ ਦੱਸਿਆ ਕਿ ਜੱਗੀ ਅਜੇ ਬਹੁਤ ਛੋਟਾ ਸੀ ਜਦ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਨੇ ਕਈ ਮੁਸ਼ਕਲਾਂ ਝੱਲ ਕੇ ਆਪਣੇ ਧੀ-ਪੁੱਤ ਨੂੰ ਪਾਲਿਆ। ਜਗਸੀਰ ਦੀ ਭੈਣ ਦਾ ਵਿਆਹ ਹੋ ਚੁੱਕਾ ਹੈ ਅਤੇ ਮਾਂ ਜਗਸੀਰ ਦੇ ਵਿਆਹ ਦੇ ਸੁਪਨੇ ਸਜਾਈ ਬੈਠੀ ਹੈ, ਉਹ ਨਹੀਂ ਜਾਣਦੀ ਕਿ ਜਿਸ ਨੂੰ ਦੇਖਣ ਲਈ ਉਹ ਤਰਸ ਰਹੀ ਹੈ, ਹੁਣ ਉਸ ਕੋਲ ਜੱਗੀ ਦੀ ਮ੍ਰਿਤਕ ਦੇਹ ਹੀ ਆਵੇਗੀ।
ਅਮਰੀਕਾ : SC ਨੇ ਫੌਜ 'ਚ ਟਰਾਂਸਜੈਂਡਰਾਂ ਦੀ ਭਰਤੀ 'ਤੇ ਰੋਕ ਨੂੰ ਦਿੱਤੀ ਮਨਜ਼ੂਰੀ
NEXT STORY