ਇੰਟਰਨੈਸ਼ਨਲ ਡੈਸਕ: ਸਾਲ 2027 ਲਈ ਯਾਤਰੀਆਂ ਲਈ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਨਵੀਂ ਰੈਂਕਿੰਗ ਵਿੱਚ ਕੈਨੇਡਾ ਪਹਿਲੇ ਸਥਾਨ 'ਤੇ ਆ ਗਿਆ ਹੈ। 'ਬਰਕਸ਼ਾਇਰ ਹੈਥਵੇ ਟ੍ਰੈਵਲ ਪ੍ਰੋਟੈਕਸ਼ਨ' (BHTP) ਨੇ 28 ਅਕਤੂਬਰ 2026 ਨੂੰ ਆਪਣੀ ਵੈੱਬਸਾਈਟ 'ਤੇ 'ਵਰਲਡਜ਼ ਸੇਫੈਸਟ ਪਲੇਸਿਜ਼' ਰੈਂਕਿੰਗ ਦਾ 2027 ਸੰਸਕਰਣ ਪ੍ਰਕਾਸ਼ਿਤ ਕੀਤਾ। ਇਸ ਨਵੀਂ ਰੈਂਕਿੰਗ ਵਿੱਚ ਕੈਨੇਡਾ ਨੇ 4 ਦਰਜਿਆਂ ਦੀ ਛਾਲ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ 2026 ਦੀ ਰੈਂਕਿੰਗ ਵਿੱਚ ਇਹ ਨੀਦਰਲੈਂਡ, ਆਸਟ੍ਰੇਲੀਆ, ਆਸਟ੍ਰੀਆ ਅਤੇ ਆਈਸਲੈਂਡ ਤੋਂ ਹੇਠਾਂ ਸੀ। ਮੌਜੂਦਾਰੈਕਿੰਗ ਵਿਚ ਕੈਨੇਡਾ ਤੋਂ ਇਲਾਵਾ ਨਿਊਜ਼ੀਲੈਂਡ, ਨੀਦਰਲੈਂਡ, ਆਸਟ੍ਰੇਲੀਆ ਅਤੇ ਆਈਸਲੈਂਡ ਵਰਗੇ ਦੇਸ਼ ਦੁਨੀਆ ਦੇ ਸਭ ਤੋਂ ਸੁਰੱਖਿਅਤ ਸਥਾਨਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।
ਮਾਂਟਰੀਅਲ ਬਣਿਆ ਸਭ ਤੋਂ ਸੁਰੱਖਿਅਤ ਸ਼ਹਿਰ
ਕੈਨੇਡਾ ਨੇ ਮਹਿਲਾਵਾਂ, LGBTQIA+ ਯਾਤਰੀਆਂ ਅਤੇ ਵੱਖ-ਵੱਖ ਨਸਲਾਂ ਦੇ ਲੋਕਾਂ ਦੀ ਸੁਰੱਖਿਆ ਵਾਲੀ ਉਪ-ਸ਼੍ਰੇਣੀ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸਿਹਤ ਉਪਾਵਾਂ, ਹਿੰਸਕ ਅਪਰਾਧਾਂ ਤੋਂ ਸੁਰੱਖਿਆ ਅਤੇ ਅੱਤਵਾਦ ਤੋਂ ਸੁਰੱਖਿਆ ਦੀਆਂ ਸ਼੍ਰੇਣੀਆਂ ਵਿੱਚ ਕੈਨੇਡਾ ਦੂਜੇ ਸਥਾਨ 'ਤੇ ਰਿਹਾ। ਬੀ.ਐੱਚ.ਟੀ.ਪੀ. ਦੀ ਸਹਿਯੋਗੀ ਰੈਂਕਿੰਗ ਵਿੱਚ ਮਾਂਟਰੀਅਲ ਸ਼ਹਿਰ 82.18 ਦੇ ਕੁੱਲ ਸਕੋਰ ਨਾਲ ਪਿਛਲੇ ਸਾਲ ਦੀ 16ਵੀਂ ਰੈਂਕਿੰਗ ਤੋਂ ਉੱਪਰ ਉੱਠ ਕੇ ਯਾਤਰੀਆਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ ਬਣ ਗਿਆ ਹੈ।
ਰੈਂਕਿੰਗ ਤਿਆਰ ਕਰਨ ਦਾ ਪੈਮਾਨਾ
ਇਹ ਰੈਂਕਿੰਗ ਮੁੱਖ ਤੌਰ 'ਤੇ ਉਨ੍ਹਾਂ ਅਮਰੀਕੀ ਯਾਤਰੀਆਂ ਦੇ ਸਰਵੇਖਣ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਪਿਛਲੇ 5 ਸਾਲਾਂ ਵਿੱਚ ਇਨ੍ਹਾਂ ਦੇਸ਼ਾਂ ਦੀ ਯਾਤਰਾ ਕੀਤੀ ਸੀ। ਬੀ.ਐੱਚ.ਟੀ.ਪੀ. ਆਪਣੇ ਖੁਦ ਦੇ ਸਰਵੇਖਣ ਖੋਜ ਨੂੰ ਅੰਤਿਮ ਨਤੀਜਿਆਂ ਵਿੱਚ ਸਭ ਤੋਂ ਵੱਧ ਵਜ਼ਨ ਦਿੰਦਾ ਹੈ। ਇਸ ਸਰਵੇਖਣ ਤੋਂ ਇਲਾਵਾ ਗਲੋਬਲ ਪੀਸ ਇੰਡੈਕਸ, ਨੰਬੀਓ , ਜੀਓਸ਼ਿਓਰ ਗਲੋਬਲ, ਵਿਸ਼ਵ ਸਿਹਤ ਸੰਗਠਨ , ਇਕੁਅਲਡੇਕਸ ਇਕੁਐਲਿਟੀ ਇੰਡੈਕਸ ਅਤੇ ਗਲੋਬਲ ਟੈਰੋਰਿਜ਼ਮ ਇੰਡੈਕਸ ਵਰਗੇ ਬਾਹਰੀ ਅੰਕੜਿਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਇਹ ਗਣਨਾ 6 ਸੁਰੱਖਿਆ ਉਪ-ਸ਼੍ਰੇਣੀ ਸਕੋਰਾਂ ਦੇ ਔਸਤ ਅਤੇ ਬਾਹਰੀ ਡਾਟਾ ਨੂੰ ਮਿਲਾ ਕੇ ਕੀਤੀ ਜਾਂਦੀ ਹੈ। ਟੌਪ 10 ਸੁਰੱਖਿਅਤ ਦੇਸ਼ਾਂ ਦੀ ਸੂਚੀ ਇਸ ਤਰ੍ਹਾਂ ਹੈ-
| ਰੈਂਕ |
ਦਸ਼ |
ਕੁੱਲ ਸਕੋਰ |
| 1. |
ਕੈਨੇਡਾ |
82.47 |
| 2. |
ਨਿਊਜ਼ੀਲੈਂਡ |
81.31 |
| 3 |
ਆਸਟ੍ਰੇਲੀਆ |
80.82 |
| 4. |
ਆਈਸਲੈਂਡ |
78.85 |
| 5. |
ਜਾਪਾਨ |
78.73 |
| 6. |
ਆਸਟਰੀਆ |
78.48 |
| 7. |
ਆਇਰਲੈਂਡ |
77.87 |
| 8. |
ਦਿ ਨੀਦਰਲੈਂਡ |
77.09 |
| 9. |
ਡੈਨਮਾਰਕ |
76.63 |
| 10. |
ਪੁਰਤਗਾਲ |
75.63 |
ਪੜ੍ਹੋ ਇਹ ਅਹਿਮ ਖ਼ਬਰ- ਚੋਣ ਨਤੀਜਿਆਂ ਨੇ ਵਿਗਾੜਿਆ ਟਰੰਪ ਦਾ 'ਮੂਡ ', ਕਰਨ ਲੱਗੇ ਅਜੀਬ ਹਰਕਤਾਂ
'ਸੇਫ਼ ਟ੍ਰੈਵਲ ਹਾਲ ਆਫ਼ ਫੇਮ' 'ਚ ਸ਼ਾਮਲ
ਕੈਨੇਡਾ ਦੀ ਇਸ ਪਹਿਲੇ ਸਥਾਨ ਦੀ ਸਫ਼ਲਤਾ ਦਾ ਮੁੱਖ ਕਾਰਨ ਮਹਿਲਾਵਾਂ, LGBTQIA+ ਯਾਤਰੀਆਂ ਅਤੇ ਵੱਖ-ਵੱਖ ਨਸਲ ਦੇ ਲੋਕਾਂ ਦੀ ਸੁਰੱਖਿਆ ਲਈ ਮਿਲੇ ਉੱਚ ਅੰਕਾਂ ਦੇ ਨਾਲ-ਨਾਲ ਇਕੁਅਲਡੇਕਸ ਇਕੁਐਲਿਟੀ ਇੰਡੈਕਸ, ਗਲੋਬਲ ਪੀਸ ਇੰਡੈਕਸ ਅਤੇ ਗਲੋਬਲ ਟੈਰੋਰਿਜ਼ਮ ਇੰਡੈਕਸ ਤੋਂ ਮਿਲੇ ਮਜ਼ਬੂਤ ਅੰਕ ਹਨ। ਕੈਨੇਡਾ ਬੀ.ਐੱਚ.ਟੀ.ਪੀ. ਦੇ 'ਸੇਫ਼ ਟ੍ਰੈਵਲ ਹਾਲ ਆਫ਼ ਫੇਮ' ਦੇ 8 ਦੇਸ਼ਾਂ ਵਿੱਚੋਂ ਇੱਕ ਹੈ, ਜੋ 2018 ਵਿੱਚ ਰੈਂਕਿੰਗ ਸ਼ੁਰੂ ਹੋਣ ਤੋਂ ਬਾਅਦ ਔਸਤਨ ਟੌਪ-10 ਸਥਾਨ 'ਚ ਬਣੇ ਰਹੇ ਹਨ। ਹਾਲਾਂਕਿ ਸਰਵੇਖਣ ਵਿੱਚ ਘੱਟੋ-ਘੱਟ 31 ਦੇਸ਼ਾਂ ਦੀਆਂ ਰੇਟਿੰਗਾਂ ਸ਼ਾਮਲ ਹਨ, ਪਰ ਪ੍ਰਕਾਸ਼ਿਤ ਰੈਂਕਿੰਗ ਵਿੱਚ ਸਿਰਫ਼ ਪਹਿਲੇ 15 ਦੇਸ਼ ਹੀ ਦਿਖਾਈ ਦਿੰਦੇ ਹਨ।
ਯੂ.ਏ.ਈ ਸੂਚੀ ਤੋਂ ਬਾਹਰ
ਕੰਪਨੀ ਨੇ ਪਿਛਲੇ ਇੱਕ ਦਹਾਕੇ ਤੋਂ ਸਾਲਾਨਾ ਸੂਚੀ ਜਾਰੀ ਕੀਤੀ ਹੈ। ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਨੂੰ ਸੱਤਵਾਂ ਸਭ ਤੋਂ ਸੁਰੱਖਿਅਤ ਦੇਸ਼ ਦਰਜਾ ਦਿੱਤਾ ਗਿਆ ਸੀ। ਇਸ ਸਾਲ ਇਹ 16ਵੇਂ ਸਥਾਨ 'ਤੇ ਹੈ। ਡੈਨਮਾਰਕ, ਨਾਰਵੇ ਅਤੇ ਸਵੀਡਨ ਵਰਗੇ ਸਕੈਂਡੇਨੇਵੀਅਨ ਦੇਸ਼ ਰੈਂਕਿੰਗ ਵਿੱਚ ਉੱਪਰ ਆਏ ਹਨ।
ਰੈਂਕਿੰਗ ਵਿੱਚ ਇਹ ਵੀ ਦੇਖਿਆ ਗਿਆ ਕਿ ਜੇਨ ਜ਼ੈੱਡ (Gen Z)ਯਾਤਰਾ ਕਰਨਾ ਪਸੰਦ ਕਰਦਾ ਹੈ। ਕੰਪਨੀ ਨੇ ਕਿਹਾ, "ਉਹ ਅਨੁਭਵ ਚਾਹੁੰਦੇ ਹਨ, ਵੱਖ-ਵੱਖ ਥਾਵਾਂ 'ਤੇ ਜਾਂਦੇ ਹਨ, ਜੋਖਮ ਲੈਂਦੇ ਹਨ, ਪਰ ਉਹ ਬਦਲਦੇ ਵਾਤਾਵਰਣ ਅਤੇ ਭੂ-ਰਾਜਨੀਤਿਕ ਮਾਹੌਲ ਦੁਆਰਾ ਆਪਣੀਆਂ ਯਾਤਰਾਵਾਂ ਦੌਰਾਨ ਪੈਦਾ ਹੋਣ ਵਾਲੇ ਖਤਰਿਆਂ ਨੂੰ ਵੀ ਸਵੀਕਾਰ ਕਰਦੇ ਹਨ।" ਜਿਹੜੇ ਲੋਕ ਯਾਤਰਾ 'ਤੇ ਸਾਲਾਨਾ 25,000 ਡਾਲਰ ਤੋਂ ਵੱਧ ਖਰਚ ਕਰਦੇ ਹਨ ਉਨ੍ਹਾਂ ਮਾਮਲਿਆਂ ਵਿਚ ਭਾਰਤ ਦੂਜੇ ਸਥਾਨ 'ਤੇ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਂਗ ਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ
NEXT STORY