ਇੰਟਰਨੈਸ਼ਨਲ ਡੈਸਕ : ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ। ਕੈਨੇਡੀਅਨ ਪੁਲਿਸ ਅਨੁਸਾਰ, ਇਸ ਗੈਂਗ ਦੇ ਘੱਟੋ-ਘੱਟ ਤਿੰਨ ਵੱਖ-ਵੱਖ ਧੜੇ ਦੇਸ਼ ਵਿੱਚ ਸਰਗਰਮ ਹਨ। ਇਹ ਜਾਣਕਾਰੀ ਐਡਮਿੰਟਨ ਪੁਲਿਸ ਸਰਵਿਸ ਦੇ ਕੰਸਟੇਬਲ ਅਤੇ 'ਪ੍ਰੋਜੈਕਟ ਏਆਈ-ਐਕਸਟੋਰਸ਼ਨ' ਦੇ ਜਾਂਚ ਅਧਿਕਾਰੀ ਕੇਵਿਨ ਸੇਂਟ ਲੂਈਸ ਨੇ 'ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਆਫ ਕੈਨੇਡਾ' (IRB) ਦੇ ਸਾਹਮਣੇ ਦਿੱਤੀ ਇੱਕ ਗਵਾਹੀ ਦੌਰਾਨ ਸਾਂਝੀ ਕੀਤੀ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਗੈਂਗ ਨੈੱਟਵਰਕ ਆਪਣੇ ਅਪਰਾਧਿਕ ਕੰਮਾਂ ਲਈ ਹਾਲ ਹੀ ਵਿੱਚ ਆਏ ਅਸਥਾਈ ਨਿਵਾਸੀਆਂ ਨੂੰ 'ਫੁੱਟ ਸੋਲਜਰਜ਼' (ਪਿਆਦਿਆਂ) ਵਜੋਂ ਵਰਤ ਰਹੇ ਹਨ। ਇਹ ਖੁਲਾਸਾ ਇੱਕ ਭਾਰਤੀ ਨਾਗਰਿਕ ਦੇ ਦੇਸ਼ ਨਿਕਾਲੇ ਦੀ ਸੁਣਵਾਈ ਦੌਰਾਨ ਹੋਇਆ, ਜਿੱਥੇ ਪੁਲਿਸ ਨੇ ਗੈਂਗ ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰ ਵਿੱਚ ਦੱਸਿਆ।
ਕੇਵਿਨ ਸੇਂਟ ਲੂਈਸ, ਜੋ ਕਿ ਪ੍ਰੋਜੈਕਟ ਏਆਈ-ਐਕਸਟੋਰਸ਼ਨ ਦੇ ਮੁੱਖ ਜਾਂਚਕਰਤਾ ਹਨ, ਨੇ ਅਦਾਲਤੀ ਕਾਰਵਾਈ ਦੌਰਾਨ ਦੱਸਿਆ ਕਿ ਕਿਵੇਂ ਇਹ ਗੈਂਗ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣਾ ਜਾਲ ਵਿਛਾ ਰਹੇ ਹਨ। ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਇਹ ਧੜੇ ਭਾਰਤ ਤੋਂ ਆਏ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਸਾਲਾਨਾ ਬਰਸੀ 7 ਜੂਨ ਨੂੰ
NEXT STORY