ਇਸਤਾਨਬੁਲ - ਸੀਰੀਆ ਦੇ ਸਰਹੱਦੀ ਤਲ ਅਬੀਜ਼ ਸ਼ਹਿਰ 'ਚ ਇਕ ਬਜ਼ਾਰ ਦੇ ਨੇੜੇ ਕਾਰ ਬੰਬ ਧਮਾਕੇ 'ਚ ਸ਼ਨੀਵਾਰ ਨੂੰ ਘਟੋਂ-ਘੱਟ 13 ਲੋਕਾਂ ਦੀ ਮੌਤ ਹੋ ਗਈ। ਇਹ ਸ਼ਹਿਰ ਤੁਰਕੀ ਬਲਾਂ ਦੇ ਕੰਟਰੋਲ 'ਚ ਹੈ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਹਮਲੇ 'ਚ 13 ਗੈਰ-ਫੌਜੀ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਲੋਕ ਜ਼ਖਮੀ ਹੋ ਗਏ। ਤੁਰਕੀ ਨੇ ਇਸ ਹਮਲੇ ਲਈ ਕੁਰਦ ਵਿਧ੍ਰੋਹੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਥੇ ਹੀ ਬ੍ਰਿਟੇਨ ਸਥਿਤ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਦੱਸਿਆ ਕਿ ਧਮਾਕੇ 'ਚ 14 ਨਾਗਰਿਕਾਂ ਅਤੇ ਤੁਰਕੀ ਸਮਰਥਿਤ ਵਿਧ੍ਰੋਹੀਆਂ ਦੀ ਮੌਤ ਹੋਈ ਹੈ।
ਅੱਤਵਾਦੀਆਂ ਦੀ ਭਰਤੀ ਲਈ ਵਟਸਐਪ ਦੀ ਹੋ ਰਹੀ ਦੁਰਵਰਤੋਂ, ਭਾਰਤ ਸਰਕਾਰ ਚਿੰਤਤ
NEXT STORY