ਨਵੀਂ ਦਿੱਲੀ— ਸਰਹੱਦ ਪਾਰੋਂ ਗੋਲੀਬੰਦੀ ਦੀ ਉਲੰਘਣਾ ਦੀਆਂ ਵਧਦੀਆਂ ਘਟਨਾਵਾਂ ਅਤੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦਰਮਿਆਨ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਭਾਰਤ ਆਪਣਾ ਹਮਲਾਵਰ ਰੁਖ ਜਾਰੀ ਰੱਖੇਗਾ ਅਤੇ ਸਰਹੱਦ ਪਾਰੋਂ ਕਿਸੇ ਵੀ ਤਰ੍ਹਾਂ ਦੀ ਹਰਕਤ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਜਨਰਲ ਰਾਵਤ ਨੇ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਸਕੂਲੀ ਬੱਚਿਆਂ ਦੇ ਇਕ ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੱਦ ਪਾਰੋਂ ਹੋ ਰਹੀ ਗੋਲੀਬੰਦੀ ਦੀ ਉਲੰਘਣਾ ਦਾ ਕਰਾਰ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਫੌਜ ਆਪਣੇ ਇਸ ਰੁਖ ਨੂੰ ਜਾਰੀ ਰੱਖੇਗੀ ਕਿਉਂਕਿ ਗੁਆਂਢੀ ਦੇਸ਼ ਨੂੰ ਸਿੱਧੀ ਗੱਲ ਸਮਝ ਨਹੀਂ ਆਉਂਦੀ।
ਉਨ੍ਹਾਂ ਕਿਹਾ, ''ਹੱਥ ਬਾਜ ਕਰਾਰਿਆਂ ਵੈਰੀ ਹੋਣ ਨਾ ਮਿੱਤ''। ਫੌਜ ਮੁਖੀ ਨੇ ਕਿਹਾ ਕਿ ਇਸ ਹਮਲਾਵਰ ਨੀਤੀ ਦੇ ਹਾਂਪੱਖੀ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਦੁਸ਼ਮਣ ਨੂੰ ਸੱਟ ਵਜ ਰਹੀ ਹੈ। ਫੌਜ ਮੁਖੀ ਨੇ ਕਿਹਾ ਕਿ ਸਖਤ ਜਵਾਬੀ ਕਾਰਵਾਈ ਨਾਲ ਪਾਕਿਸਤਾਨ ਦੇ ਹੌਸਲੇ ਪਸਤ ਹਨ ਪਰ ਉਹ ਨਿਰਾਸ਼ਾ-ਈਰਖਾ ਕਾਰਨ ਗੋਲੀਬੰਦੀ ਦੀ ਉਲੰਘਣਾ ਵਰਗੀਆਂ ਹਰਕਤਾਂ ਨੂੰ ਅੰਜਾਮ ਦੇ ਰਿਹਾ ਹੈ।
ਈਰਾਨ 'ਚ ਪ੍ਰਦਰਸ਼ਨ, ਖਾਮੇਨੇਈ ਨੇ ਦੁਸ਼ਮਣਾਂ ਨੂੰ ਠਹਿਰਾਇਆ ਜ਼ਿੰਮੇਵਾਰ
NEXT STORY