ਸੈਂਟੀਯਾਗੋ (ਭਾਸ਼ਾ)— ਦੱਖਣੀ ਅਮਰੀਕਾ ਵਿਚ ਐਂਡੀਜ਼ ਪਰਬਤ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਵਿਚ ਸਥਿਤ ਦੇਸ਼ ਚਿਲੀ ਨੇ ਇਕ ਨਵਾਂ ਕਦਮ ਚੁੱਕਿਆ ਹੈ। ਹੁਣ ਚਿਲੀ ਦੀ ਰਾਜਧਾਨੀ ਸੈਂਟੀਯਾਗੋ ਦੇ ਕੋਮੋਡੋਰੋ ਅਰਟੁਰੋ ਮੇਰਿਨੋ ਬੇਨਿਟੇਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੌਰ ਊਰਜਾ ਪਲਾਂਟ ਲਗਾਇਆ ਜਾਵੇਗਾ ਜੋ ਇਸ ਸਾਲ ਦਸੰਬਰ ਵਿਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਜਨਤਕ ਮਾਮਲਿਆਂ ਦੇ ਉਪ ਮੰਤਰੀ ਲੁਕਾਸ ਪਾਲਸਿਕੋਸ ਨੇ ਇਹ ਜਾਣਕਾਰੀ ਦਿੱਤੀ। ਪਾਲਸਿਕੋਸ ਨੇ ਦੱਸਿਆ ਕਿ ਸਾਫ ਊਰਜਾ ਲਈ ਤਿੰਨ ਹਜ਼ਾਰ ਫੋਟੋਵੋਲਟਿਕ ਪੈਨਲ ਲਗਾਏ ਜਾਣਗੇ, ਜਿਸ ਨਾਲ ਹਵਾਈ ਅੱਡੇ ਦੀ ਬਿਜਲੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਸਕਣਗੀਆਂ।
ਉਪ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ 'ਤੇ ਲਗਾਏ ਜਾਣ ਵਾਲੇ ਸੌਰ ਊਰਜਾ ਪਲਾਂਟ ਨਾਲ ਪ੍ਰਤੀ ਘੰਟਾ ਕਰੀਬ 1256 ਮੈਗਾਵਾਟ ਬਿਜਲੀ ਪੈਦਾ ਹੋ ਸਕੇਗੀ। ਸੌਰ ਊਰਜਾ ਪਲਾਂਟ ਲਗਾਉਣ ਨਾਲ ਹਵਾਈ ਅੱਡੇ 'ਤੇ ਹਰੇਕ ਸਾਲ ਹੋਣ ਵਾਲੀ ਕਾਰਬਨ ਡਾਈਆਕਸਾਈਡ ਦੀ ਨਿਕਾਸੀ 500 ਟਨ ਤੋਂ ਘੱਟ ਜਾਵੇਗੀ। ਚਿਲੀ ਵਿਚ ਇਸ ਸਾਲ ਜਲਵਾਯੂ ਤਬਦੀਲੀ 'ਤੇ 2 ਦਸੰਬਰ ਤੋਂ 13 ਦਸੰਬਰ ਤੱਕ ਹੋਣ ਵਾਲੇ 25ਵੇਂ ਅੰਤਰਰਾਸ਼ਟਰੀ ਸੰਮੇਲਨ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸੌਰ ਊਰਜਾ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਵੈਨਜ਼ੁਏਲਾ 'ਚ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਦੇ ਦੋਸ਼ ਤਹਿਤ 17 ਹਿਰਾਸਤ 'ਚ
NEXT STORY