ਬੀਜਿੰਗ (ਭਾਸ਼ਾ): ਚੀਨੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ 27 ਵਿਦੇਸ਼ੀ ਨਾਗਰਿਕ ਨੋਵਲ ਕੋਰੋਨਾਵਾਇਰਸ ਨਾਲ ਪੀੜਤ ਪਾਏ ਗਏ ਹਨ। ਇਹਨਾਂ ਵਿਚੋਂ 3 ਇਲਾਜ ਦੇ ਬਾਅਦ ਠੀਕ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦਕਿ 2 ਦੀ ਮੌਤ ਹੋ ਗਈ। ਬਾਕੀ ਬਚੇ 22 ਹੋਰਾਂ ਨੂੰ ਵੱਖਰੇ ਰੱਖਿਆ ਗਿਆ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਮੰਤਰੀ ਦੇ ਬੁਲਾਰੇ ਗੇਂਗ ਸ਼ੁਆਂਗ ਦੇ ਹਵਾਲੇ ਨਾਲ ਕਿਹਾ ਕਿ 2 ਮ੍ਰਿਤਕਾਂ ਵਿਚੋਂ ਇਕ ਚੀਨੀ-ਅਮਰੀਕੀ ਅਤੇ ਇਕ ਜਾਪਾਨੀ ਨਾਗਰਿਕ ਹੈ। ਉਸ ਨੇ ਕਿਹਾ ਕਿ ਚੀਨੀ-ਅਮਰੀਕੀ ਅਤੇ ਜਾਪਾਨੀ ਨਾਗਰਿਕ ਦੀ ਮੌਤ 6 ਫਰਵਰੀ ਨੂੰ ਹੋਈ।
ਬੁਲਾਰੇ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਵੁਹਾਨ ਵਿਚ ਸਾਰੇ ਵਿਦੇਸ਼ੀ ਨਾਗਰਿਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਬਹੁਤ ਮਹੱਤਵ ਦਿੰਦਾ ਹੈ। ਉਹਨਾਂ ਦੀਆਂ ਚਿੰਤਾਵਾਂ ਅਤੇ ਬੇਨਤੀਆਂ ਦਾ ਸਮੇਂ ਸਿਰ ਜਵਾਬ ਦੇਣ ਲਈ ਪ੍ਰਭਾਵਸ਼ਾਲੀ ਉਪਾਅ ਕੀਤੇ ਜਾ ਰਹੇ ਹਨ। ਗੇਂਗ ਨੇ ਕਿਹਾ ਕਿ ਜਿਹੜੇ ਦੇਸ਼ ਆਪਣੇ ਨਾਗਰਿਕਾਂ ਨੂੰ ਚੀਨ ਤੋਂ ਵਾਪਸ ਲਿਜਾਣਾ ਚਾਹੁੰਦੇ ਹਨ ਉਹਨਾਂ ਲਈ ਚੀਨ ਹਰ ਸੰਭਵ ਪ੍ਰਬੰਧ ਕਰੇਗਾ।ਹੁਣ ਤੱਕ ਯੂਕੇ ਦੇ 4 ਮਾਮਲਿਆਂ ਦੇ ਨਾਲ ਵਿਸ਼ਵ ਪੱਧਰ 'ਤੇ ਵਾਇਰਸ ਦੇ 40,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਇਹਨਾਂ ਵਿਚੋਂ ਜ਼ਿਆਦਾਤਰ ਚੀਨ ਦੇ ਹਨ। ਇਸ ਵਾਇਰਲ ਨਾਲ ਚੀਨ ਵਿਚ ਹੁਣ ਤੱਕ 908 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾਵਾਇਰਸ ਨੂੰ ਲੈ ਕੇ WHO ਨੇ ਜਾਰੀ ਕੀਤੀ ਵੱਡੀ ਚਿਤਾਵਨੀ
NEXT STORY