ਬੀਜਿੰਗ (ਭਾਸ਼ਾ)— ਭਾਰਤ ਦੀ ਮਾਨਸਿਕ ਅਤੇ ਰੂਹਾਨੀ ਰੂਪ ਵਿਚ ਸਿਹਤਮੰਦ ਜ਼ਿੰਦਗੀ ਜਿਉਣ ਦੀ ਪੁਰਾਣੀ ਕਲਾ 'ਯੋਗਾ' ਦੀ ਚੀਨ ਵਿਚ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ। ਇਸ ਲਈ ਯੂਨਾਨ ਸੂਬੇ ਸਥਿਤ ਪਹਿਲੇ ਯੋਗਾ ਕਾਲਜ ਨੇ ਦੇਸ਼ ਵਿਚ 50 ਸ਼ਾਖਾਵਾਂ ਖੋਲ੍ਹਣ ਦੀ ਯੋਜਨਾ ਬਣਾਈ ਹੈ। ਸਰਕਾਰੀ ਮੀਡੀਆ ਦੀ ਇਕ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੇ ਬਾਅਦ ਸਾਲ 2015 ਵਿਚ ਕੁਨਮਿੰਗ ਦੀ 'ਯੂਨਾਨ ਮਿਨਜੂ ਯੂਨੀਵਰਸਿਟੀ' ਵਿਚ ਪਹਿਲਾ 'ਚੀਨ-ਭਾਰਤ ਯੋਗਾ ਕਾਲਜ' ਸਥਾਪਿਤ ਕੀਤਾ ਗਿਆ ਸੀ।
ਇਕ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਯੂਨਾਨ ਯੂਨੀਵਰਸਿਟੀ ਵਿਚ ਸ਼ਨੀਵਾਰ ਨੂੰ ਇਸ ਦੀ ਪਹਿਲੀ ਸ਼ਾਖਾ ਲਿਜਿਆਂਗ ਵਿਚ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਵੱਧਦੀ ਮੰਗ 'ਤੇ ਵਿਚਾਰ ਕਰਦਿਆਂ 'ਚੀਨ-ਭਾਰਤ ਯੋਗਾ ਕਾਲਜ' ਨੇ ਇਸ ਨੂੰ ਵੱਖ-ਵੱਖ ਸ਼ਹਿਰਾਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਹੈ। ਏਜੰਸੀ ਨੇ ਚੀਨ-ਭਾਰਤ ਯੋਗਾ ਕਾਲਜ ਦੇ ਡੀਨ ਚੇਨ ਲੂਯਾਨ ਦੇ ਹਵਾਲੇ ਨਾਲ ਕਿਹਾ,''ਯੋਗਾ ਸਿੱਖਿਆ ਅਤੇ ਸਿੱਖਿਅਕ ਸਿਖਲਾਈ ਨੂੰ ਵਧਾਵਾ ਦੇਣ ਲਈ ਕੁੱਲ 50 ਸ਼ਾਖਾਵਾਂ ਖੋਲ੍ਹੀਆਂ ਜਾਣਗੀਆਂ।'' ਇਸ ਸਾਲ 21 ਜੂਨ ਨੂੰ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਪ੍ਰੋਗਰਾਮ ਵਿਚ ਭਾਰਤ ਦੇ ਬਾਅਦ ਸਭ ਤੋਂ ਵੱਧ ਚੀਨੀ ਨਾਗਰਿਕਾਂ ਨੇ ਹੀ ਹਿੱਸਾ ਲਿਆ ਸੀ।
ਸਿੱਖਾਂ ਲਈ ਖੁਸ਼ਖਬਰੀ, ਕਰਤਾਰਪੁਰ ਸਾਹਿਬ ਲਾਂਘੇ ਦਾ ਤਿਆਰ ਹੋਇਆ ਖਾਕਾ
NEXT STORY