ਬੀਜਿੰਗ (ਭਾਸ਼ਾ)— ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇਸ ਸਾਲ ਹੋਣ ਵਾਲੇ ਸਿਖਰ ਸੰਮੇਲਨ ਦੇ ਮੱਦੇਨਜ਼ਰ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀਆਂ ਦੀ ਬੁੱਧਵਾਰ ਨੂੰ ਬੈਠਕ ਹੋਵੇਗੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਪ੍ਰਧਾਨਗੀ ਵਿਚ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਕਾਂਗ ਕਿਊਂਗ-ਵਾ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਨਾਲ 9ਵੀਂ ਬੈਠਕ ਕਰਨਗੇ।
ਇਸ ਦੌਰਾਨ ਦੋ-ਪੱਖੀ ਵਾਰਤਾ ਦੀ ਵੀ ਯੋਜਨਾ ਹੈ। ਬੈਠਕ ਵਿਚ ਤਿੰਨ ਗੁਆਂਢੀ ਦੇਸ਼ਾਂ ਵਿਚਾਲੇ 20 ਸਾਲ ਦੇ ਸਹਿਯੋਗ ਨੂੰ ਰੇਖਾਂਕਿਤ ਕੀਤਾ ਜਾਵੇਗਾ। ਚੀਨ ਨੂੰ ਆਸ ਹੈ ਕਿ ਇਸ ਨਾਲ ਉਨ੍ਹਾਂ ਦੀ ਵਿਹਾਰਿਕ ਹਿੱਸੇਦਾਰੀ ਹੋਰ ਵਧੇਗੀ ਅਤੇ ਖੇਤਰ ਵਿਚ ਸ਼ਾਂਤੀ ਅਤੇ ਸੁਰੱਖਿਆ ਨੂੰ ਵਧਾਉਣ ਵਿਚ ਮਦਦ ਮਿਲੇਗੀ।
ਅਮਰੀਕਾ : ਝੀਲ 'ਚ ਡੁੱਬਿਆ ਭਾਰਤੀ ਵਿਦਿਆਰਥੀ
NEXT STORY