ਬੀਜਿੰਗ (ਬਿਊਰੋ): ਇਹ ਸੱਚ ਹੈ ਕਿ ਕੁਦਰਤ ਰਹੱਸਾਂ ਨਾਲ ਭਰਪੂਰ ਹੈ। ਕੁਦਰਤ ਦੇ ਇਹ ਰਹੱਸ ਅਕਸਰ ਮਨੁੱਖੀ ਸੋਚ ਨੂੰ ਚੁਣੌਤੀ ਦਿੰਦੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਇਕ ਮੱਛੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਮੱਛੀ ਦਾ ਚਿਹਰਾ ਇਨਸਾਨ ਵਰਗਾ ਹੈ। ਇਸ ਮੱਛੀ ਨੂੰ ਚੀਨ ਵਿਚ ਇਕ ਪਿੰਡ ਦੇ ਤਲਾਬ ਵਿਚ ਤੈਰਦੇ ਦੇਖਿਆ ਗਿਆ। ਲੋਕਾਂ ਨੇ ਇਸ ਮੱਛੀ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਪਾ ਦਿੱਤਾ, ਜੋ ਜਲਦੀ ਹੀ ਵਾਇਰਲ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮੱਛੀ ਨੂੰ ਲੈ ਕੇ ਲੋਕਾਂ ਵਿਚ ਇੰਨੀ ਉਤਸੁਕਤਾ ਵੱਧ ਗਈ ਕਿ ਕੁਝ ਹੀ ਘੰਟਿਆਂ ਵਿਚ ਇਸ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਚੀਨ ਦੇ ਮਿਲਾਓ ਪਿੰਡ ਵਿਚ ਇਕ ਮਹਿਲਾ ਤਲਾਬ ਵਿਚ ਗਈ ਤਾਂ ਉੱਥੇ ਉਸ ਨੇ ਇਸ ਮੱਛੀ ਨੂੰ ਤੈਰਦੇ ਦੇਖਿਆ। ਮਹਿਲਾ ਨੇ ਮੱਛੀ ਦਾ ਵੀਡੀਓ ਬਣਾ ਲਿਆ। ਸ਼ੁਰੂ ਵਿਚ ਮਹਿਲਾ ਨੇ ਇਸ ਵੀਡੀਓ ਨੂੰ ਚਾਈਨੀਜ਼ ਮਾਈਕ੍ਰੋ ਬਲਾਗਿੰਗ ਸਾਈਟ ਵੀਬੋ (Weibo) 'ਤੇ ਸ਼ੇਅਰ ਕੀਤਾ, ਜੋ ਜਲਦੀ ਹੀ ਵਾਇਰਲ ਹੋ ਗਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਇਸ 14 ਸੈਕੰਡ ਦੇ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਮੱਛੀ ਦੇ ਸਰੀਰ ਵਿਚ ਇਨਸਾਨ ਦਾ ਚਿਹਰਾ ਹੈ। ਚਿਹਰੇ 'ਤੇ ਨੱਕ, ਦੋ ਅੱਖਾਂ, ਦੋ ਕੰਨ ਅਤੇ ਮੂੰਹ ਹੈ।
ਈਰਾਨ 'ਚ 53 ਅਰਬ ਬੈਰਲ ਦੇ ਨਵੇਂ ਤੇਲ ਭੰਡਾਰ ਦੀ ਖੋਜ
NEXT STORY