ਬੀਜਿੰਗ (ਭਾਸ਼ਾ)— ਚੀਨ ਨੇ ਪੂਰੀ ਦੁਨੀਆ ਵਿਚ ਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ 300 ਉਪਗ੍ਰਹਿਆਂ ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਸਰਕਾਰੀ ਮੀਡੀਆ ਰਿਪੋਰਟ ਮੁਤਾਬਕ 300 ਉਪਗ੍ਰਹਿਆਂ ਵਿਚੋਂ ਪਹਿਲਾ ਇਸ ਸਾਲ ਦੇ ਅਖੀਰ ਵਿਚ ਲਾਂਚ ਕੀਤਾ ਜਾਵੇਗਾ। ਇਸ ਦਾ ਨਾਮ 'ਹੋਂਗਯਾਨ' ਉਪਗ੍ਰਹਿ ਸਮੂਹ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਵੀਰਵਾਰ ਨੂੰ ਮੱਧ ਚੀਨ ਦੇ ਹੁਨਾਨ ਸੂਬੇ ਦੇ ਚਾਂਗਸ਼ਾ ਵਿਚ 'ਹੁਨਾਨ ਵਪਾਰਕ ਹਵਾਬਾਜ਼ੀ, ਸਪੇਸ ਅਤੇ ਸਮੁੰਦਰੀ ਉਪਕਰਣ ਫੋਰਮ' ਵਿਚ ਇਸ ਸੰਬੰਧੀ ਐਲਾਨ ਕੀਤਾ ਗਿਆ। ਇਕ ਸਰਕਾਰੀ ਸਮਾਚਾਰ ਏਜੰਸੀ ਨੇ ਫਰਵਰੀ ਵਿਚ ਆਪਣੀ ਇਕ ਖਬਰ ਵਿਚ ਕਿਹਾ ਸੀ ਕਿ ਅਸੀਂ ਇਸ ਸਾਲ 'ਹੋਂਗਯਾਨ' ਉਪਗ੍ਰਹਿ ਲਾਂਚ ਕਰਨ ਵਾਲੇ ਹਾਂ।
ਟਰੰਪ ਨੇ ਫਿਨਲੈਂਡ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
NEXT STORY