ਬੀਜਿੰਗ (ਭਾਸ਼ਾ): ਚੀਨ ਦਾ ਰਿਸ਼ਤਿਆਂ ਨੂੰ ਸ਼ਰਮਿੰਦਾ ਕਰ ਦੇਣ ਵਾਲਾ ਇਕ ਮਾਮਲਾ ਸਾਹਮਂਣੇ ਆਇਆ ਹੈ।ਉੱਤਰੀ ਹਿੱਸੇ ਦੇ ਇਕ ਕਲਯੁਗੀ ਬੇਟੇ 'ਤੇ ਦੋਸ਼ ਲੱਗਾ ਹੈ ਕਿ ਉਸ ਨੇ ਆਪਣੀ ਮਾਂ ਨੂੰ ਕਥਿਤ ਤੌਰ 'ਤੇ ਖਾਲੀ ਪਈ ਕਬਰ ਵਿਚ ਦਫਨਾ ਦਿੱਤਾ। ਭਾਵੇਂਕਿ ਬਾਅਦ ਵਿਚ ਮਹਿਲਾ ਬੁਰੀ ਤਰ੍ਹਾਂ ਡਰੀ ਹੋਈ ਸਥਿਤੀ ਵਿਚ ਮਿਲੀ ਪਰ ਜ਼ਿੰਦਾ। ਸ਼ਖਸ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ 2 ਮਈ ਨੂੰ ਉਹ ਆਪਣੀ ਮਾਂ ਨੂੰ ਇਕ ਪਹੀਏ ਵਾਲੀ ਠੇਲਾਗੱਡੀ ਵਿਚ ਬਿਠਾ ਕੇ ਲੈ ਗਿਆ। ਇਸ ਦੇ 3 ਦਿਨ ਬਾਅਦ ਵੀ ਜਦੋਂ ਮਹਿਲਾ ਵਾਪਸ ਨਹੀਂ ਆਈ ਤਾਂ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ, ਜਿਸ ਮਗਰੋਂ ਸ਼ਖਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਇਹ ਘਟਨਾ ਸ਼ਾਂਕਸੀ ਸੂਬੇ ਦੇ ਜਿੰਗਬਿਯਾਨ ਕਾਊਂਟੀ ਦੀ ਹੈ। ਬਚਾਉਣ ਵਾਲੇ ਲੋਕਾਂ ਨੇ ਦੱਸਿਆ ਕਿ ਮਹਿਲਾ ਨੂੰ ਕਬਰ ਵਿਚੋਂ ਕੱਢੇ ਜਾਣ ਦੇ ਬਾਅਦ ਵੀ ਉਹ ਮਦਦ ਦੀ ਅਪੀਲ ਕਰਦੀ ਰਹੀ। ਸ਼ਖਸ ਦੀ ਪਛਾਣ 58 ਸਾਲਾ ਉਪ ਨਾਮ ਮਾ ਦੇ ਰੂਪ ਵਿਚ ਅਤੇ ਮਹਿਲਾ ਦੀ ਪਛਾਣ 79 ਸਾਲਾ ਉਪਨਾਮ ਵਾਂਗ ਦੇ ਰੂਪ ਵਿਚ ਹੋਈ ਹੈ। ਚੀਨ ਦੇ ਅਖਬਾਰ ਦੇ ਮੁਤਾਬਕ ਮਹਿਲਾ ਅੰਸ਼ਕ ਰੂਪ ਨਾਲ ਅਧਰੰਗ ਦੀ ਸ਼ਿਕਾਰ ਸੀ ਅਤੇ ਬੇਟਾ ਸੇਵਾ ਕਰਕੇ ਤੰਗ ਆ ਗਿਆ ਸੀ, ਜਿਸ ਦੇ ਬਾਅਦ ਉਸ ਨੇ ਇਹ ਅਣਮਨੁੱਖੀ ਕਦਮ ਚੁੱਕਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
10 ਸਾਲ ਤੋਂ ਵਿੱਛੜੇ ਪਿਓ-ਪੁੱਤ ਦਾ ਟਿੱਕਟਾਕ ਵੀਡੀਓ ਕਾਰਣ ਮੁੜ ਹੋਵੇਗਾ ਮੇਲ
NEXT STORY