ਬੀਜ਼ਿੰਗ - ਚੀਨ 'ਚ ਟੈਲੀਵੀਜ਼ਨ ਬ੍ਰਾਡਕਾਸਟਿੰਗ ਰੈਗਿਊਲੇਟਰ ਅਥਾਰਟੀ ਨੇ ਇਤਿਹਾਸਕ ਘਟਨਾਵਾਂ ਨਾਲ ਜੁੜੇ ਪ੍ਰੋਗਰਾਮਾਂ 'ਤੇ ਰੋਕ ਲਾਉਂਦੇ ਹੋਏ ਇਸ ਦੀ ਥਾਂ ਦੇਸ਼ ਭਗਤੀ ਨਾਲ ਸਬੰਧਿਤ ਪ੍ਰੋਗਰਾਮ ਦਿਖਾਉਣ ਲਈ ਕਿਹਾ ਹੈ। ਸਰਕਾਰ ਦੇ ਕੰਟਰੋਲ ਵਾਲੀ ਅਥਾਰਟੀ ਨੇ ਇਹ ਕਦਮ ਚੀਨ 'ਚ ਕਮਿਊਨਿਸਟ ਪਾਰਟੀ ਦੀ ਸੱਤਾ ਦੇ 70 ਸਾਲ ਪੂਰੇ ਹੋਣ ਮੌਕੇ 'ਤੇ ਮਾਹੌਲ ਬਣਾਉਣ ਲਈ ਚੁੱਕਿਆ ਹੈ। 1 ਅਕਤੂਬਰ 2018 ਤੋਂ ਲਾਗੂ ਖਬਰਾਂ ਅਤੇ ਮਨੋਰੰਜਨ ਪ੍ਰੋਗਰਾਮਾਂ ਸੈਂਸਰਸ਼ਿਪ ਨੂੰ ਹੋਲੀ-ਹੋਲੀ ਕਰਕੇ ਸਖਤ ਕੀਤਾ ਗਿਆ ਹੈ।
ਰੈਗਿਊਲੇਟਰ ਅਥਾਰਟੀ ਨੇ 86 ਪ੍ਰੋਗਰਾਮਾਂ ਦੀ ਲਿਸਟ ਦੇ ਕੇ ਉਨ੍ਹਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਸਾਰੇ ਚੀਨ ਦੀਆਂ ਇਤਿਹਾਸਕ ਘਟਨਾਵਾਂ ਨਾਲ ਸਬੰਧਿਤ ਸਨ, ਜਿਨ੍ਹਾਂ 'ਚ ਲੋਕ ਸੰਘਰਸ਼ ਕਰਦੇ ਹੋਏ ਸਫਲ ਹੁੰਦੇ ਦਿਖਾਈ ਗਏ ਸਨ। ਇਨਾਂ 'ਚ ਸਥਾਪਿਤ ਵਿਵਸਥਾ ਖਿਲਾਫ ਆਮ ਜਨਤਾ ਸੰਘਰਸ਼ ਕਰਦੇ ਦਿਖਾਈ ਗਈ ਸੀ। ਚੀਨ ਦੀ ਕਮਿਊਨਿਸਟ ਸਰਕਾਰ ਨੂੰ ਇਸ 'ਚ ਵਿਧ੍ਰੋਹ ਦਾ ਅਕਸ ਨਜ਼ਰ ਆ ਰਿਹਾ ਹੈ। ਕਮਿਊਨਿਸਟ ਪਾਰਟੀ ਦੀ ਮਲਕੀਅਤ ਵਾਲੀ ਅਖਬਾਰ ਬੀਜ਼ਿੰਗ ਡੇਲੀ ਨੇ ਹਾਲ ਹੀ 'ਚ 5 ੋਲੋਕ ਪਸੰਦ ਇਤਿਹਾਸਕ ਪ੍ਰੋਗਰਾਮਾਂ ਦੀ ਸਖਤ ਨਿੰਦਾ ਕੀਤੀ ਸੀ। ਇਨਾਂ 'ਚ ਇੰਪ੍ਰੈਸੇਸ ਇਨ ਦਿ ਪੈਲੇਸ ਪ੍ਰੋਗਰਾਮ ਦੇ ਸਮਾਜ 'ਤੇ ਨਕਾਰਾਤਮਕ ਅਸਰ ਪਾਉਣ ਦੀ ਗੱਲ ਕਹੀ ਗਈ ਸੀ। ਇਸ 'ਚ ਮਹਿਲ 'ਚ ਚੱਲਣ ਵਾਲੀਆਂ ਸਾਜ਼ਿਸ਼ਾਂ ਅਤੇ ਸੱਤਾ ਲਈ ਮਾਰਾਮਾਰੀ ਨੂੰ ਦਿਖਾਇਆ ਜਾ ਰਿਹਾ ਸੀ। ਇਸ ਤਰ੍ਹਾਂ ਦੇ ਪ੍ਰੋਗਾਮ ਜਾਪਾਨ ਅਤੇ ਦੱਖਣੀ ਕੋਰੀਆ 'ਚ ਕਾਫੀ ਲੋਕ ਪਸੰਦੀਦਾ ਹਨ ਪਰ ਉਥੇ ਲੋਕਤੰਤਰ ਹੈ।
ਅਮਰੀਕਾ 300 ਅਰਬ ਡਾਲਰ ਦੀਆਂ ਚੀਨੀ ਚੀਜ਼ਾਂ 'ਤੇ ਲਾਵੇਗਾ 10 ਫੀਸਦੀ ਸ਼ੁਲਕ
NEXT STORY