ਕਾਠਮੰਡੂ (ਭਾਸ਼ਾ)- ਚੀਨੀ ਅਧਿਕਾਰੀਆਂ ਨੇ ਸਾਲ 2015 'ਚ ਆਏ ਭਿਆਨਕ ਭੂਚਾਲ ਵਿਚ ਤਬਾਹ ਹੋਏ ਚੀਨ-ਨੇਪਾਲ ਮੈਤਰੀ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਪੁਲ ਹਿਮਾਲਯੀ ਦੇਸ਼ ਨੂੰ ਤਿੱਬਤ ਨਾਲ ਜੋੜਦਾ ਹੈ। ਨੇਪਾਲ ਵਿਚ 25 ਅਪ੍ਰੈਲ 2015 ਨੂੰ ਆਏ ਭਿਆਨਕ ਭੂਚਾਲ ਵਿਚ ਨੇਪਾਲ-ਚੀਨ ਰੋਡ 'ਤੇ ਰਸੂਵਾਗੜ੍ਹੀ ਵਿਚ ਸਥਿਤ ਇਸ ਪੁਲ ਨੂੰ ਬਹੁਤ ਨੁਕਸਾਨ ਪੁੱਜਿਆ ਸੀ। ਇਹ ਰਸਤਾ ਕਾਠਮੰਡੂ ਅਤੇ ਤਿੱਬਤ ਵਿਚਾਲੇ ਵਪਾਰ ਦਾ ਮੁੱਖ ਰਸਤਾ ਹੈ।
ਨੇਪਾਲ ਅਤੇ ਚੀਨ ਨੇ ਇਸ ਸਾਲ 21 ਜੂਨ ਨੂੰ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਅਤੇ ਚੀਨੀ ਅਧਿਕਾਰੀਆਂ ਨੇ ਪੁਲ 'ਤੇ ਕੰਮ ਸ਼ੁਰੂ ਕਰ ਦਿੱਤਾ ਜੋ ਰਸੂਵਾਗੜ੍ਹੀ ਸਰਹੱਦ 'ਤੇ ਭੂਚਾਲ ਕਾਰਨ ਬਰਬਾਦ ਹੋਏ ਪੁਲ ਦੇ ਸਥਾਨ 'ਤੇ ਬਣੇਗਾ। ਨਵਾਂ ਪੁਲ ਨੁਕਸਾਨੇ ਗਏ ਪੁਲ ਤੋਂ ਸਿਰਫ ਪੰਜ ਮੀਟਰ ਦੂਰ ਉੱਤਰ-ਪੂਰਬ ਵਿਚ ਬਣਾਇਆ ਗਿਆ ਜਾ ਰਿਹਾ ਹੈ। ਰਸੂਵਾਗੜ੍ਹੀ ਦੇ ਮੁੱਖ ਜ਼ਿਲਾ ਅਧਿਕਾਰੀ ਕ੍ਰਿਸ਼ਨ ਪੌਡੇਲ ਨੇ ਕਿਹਾ ਕਿ ਚੀਨ ਵਲੋਂ ਪੁਲ ਦਾ ਨਿਰਮਾਣ ਕਾਰਜ ਕੁਝ ਦਿਨ ਪਹਿਲਾਂ ਸ਼ੁਰੂ ਹੋਇਆ ਸੀ। ਅਧਿਕਾਰੀਆਂ ਮੁਤਾਬਕ ਚੀਨ ਨਾਲ ਜੋੜਣ ਵਾਲੇ ਪੁਲ ਦਾ ਨਿਰਮਾਣ ਕਾਰਜ ਮਈ 2019 ਤੱਕ ਪੂਰਾ ਹੋ ਜਾਵੇਗਾ।
ਲਗਜ਼ਰੀ ਹੋਟਲਾਂ ਦੀ ਸਫਾਈ ਦੇਖ ਉੱਡ ਜਾਣਗੇ ਹੋਸ਼
NEXT STORY