ਇੰਟਰਨੈਸ਼ਨਲ ਡੈਸਕ : ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਅਮਰੀਕਾ ਨਾਲ ਗਲੋਬਲ ਦੌੜ ਦੇ ਵਿਚਕਾਰ ਚੀਨ ਵਿਦੇਸ਼ੀ ਖੋਜਕਰਤਾਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਕਾਫ਼ੀ ਸੰਘਰਸ਼ ਕਰ ਰਿਹਾ ਹੈ। ਪਿਛਲੇ ਦੋ ਸਾਲਾਂ ਵਿੱਚ ਚੀਨ ਨੇ ਅੰਤਰਰਾਸ਼ਟਰੀ ਵਿਗਿਆਨੀਆਂ ਲਈ ਵਿਸ਼ੇਸ਼ ਵੀਜ਼ਾ ਨਿਯਮਾਂ ਅਤੇ ਆਕਰਸ਼ਕ ਖੋਜ ਗ੍ਰਾਂਟਾਂ ਦੀ ਸ਼ੁਰੂਆਤ ਕੀਤੀ ਹੈ, ਪਰ ਇਸ ਦੇ ਬਾਵਜੂਦ ਵਿਦੇਸ਼ੀ ਖੋਜਕਰਤਾ ਉੱਥੇ ਨਹੀਂ ਜਾ ਰਹੇ ਹਨ।
'ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ' ਦੁਆਰਾ ਕੀਤੇ ਗਏ ਇੱਕ ਨਵੇਂ ਅਧਿਐਨ ਅਨੁਸਾਰ, ਅਮਰੀਕਾ ਵਿੱਚ ਕੰਮ ਕਰਨ ਵਾਲੇ ਚੀਨੀ ਮੂਲ ਦੇ ਏਆਈ ਖੋਜਕਰਤਾਵਾਂ ਦੀ ਗਿਣਤੀ ਘਟਣ ਦੀ ਬਜਾਏ 4 ਪ੍ਰਤੀਸ਼ਤ ਅੰਕ ਹੋਰ ਵਧੀ ਹੈ। ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਾਲ 2025 ਵਿੱਚ ਅਮਰੀਕਾ ਵਿੱਚ ਏਆਈ 'ਤੇ ਕੰਮ ਕਰ ਰਹੇ ਹਰ 30 ਚੀਨੀ ਖੋਜਕਰਤਾਵਾਂ ਦੇ ਮੁਕਾਬਲੇ, ਚੀਨ ਵਿੱਚ ਸਿਰਫ਼ ਇੱਕ ਹੀ ਅਜਿਹਾ ਖੋਜਕਰਤਾ ਆਇਆ ਜਿਸਨੇ ਅਮਰੀਕਾ ਤੋਂ ਚੀਨ ਦਾ ਰੁੱਖ ਕੀਤਾ।
ਹਾਲਾਂਕਿ ਚੀਨ ਵਿਦੇਸ਼ੀ ਖੋਜਕਰਤਾਵਾਂ ਨੂੰ ਲਿਆਉਣ ਵਿੱਚ ਅਸਫਲ ਰਿਹਾ ਹੈ, ਪਰ ਇਹ ਆਪਣੀ ਸਥਾਨਕ ਪ੍ਰਤਿਭਾ ਨੂੰ ਦੇਸ਼ ਵਿੱਚ ਹੀ ਰੋਕਣ ਵਿੱਚ ਸਫ਼ਲ ਹੋ ਰਿਹਾ ਹੈ। 'ਪੇਕਿੰਗ ਯੂਨੀਵਰਸਿਟੀ' ਅਤੇ 'ਤਸਿੰਗਹੁਆ ਯੂਨੀਵਰਸਿਟੀ' ਵਰਗੀਆਂ ਪ੍ਰਮੁੱਖ ਚੀਨੀ ਸੰਸਥਾਵਾਂ ਤੇ DeepSeek ਤੇ Moonshot ਵਰਗੀਆਂ ਉੱਭਰਦੀਆਂ ਏਆਈ ਕੰਪਨੀਆਂ ਦੇ ਪ੍ਰਭਾਵ ਕਾਰਨ ਸਥਾਨਕ ਵਿਗਿਆਨੀ ਹੁਣ ਦੇਸ਼ ਵਿੱਚ ਹੀ ਰਹਿ ਕੇ ਕੰਮ ਕਰਨ ਨੂੰ ਪਹਿਲ ਦੇ ਰਹੇ ਹਨ।
ਅਮਰੀਕਾ ਭਾਰਤ, ਚੀਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਖੋਜਕਰਤਾਵਾਂ ਦੇ ਦਮ 'ਤੇ ਏਆਈ ਖੇਤਰ ਵਿੱਚ ਆਪਣੀ ਅਗਵਾਈ ਬਣਾਏ ਹੋਏ ਹੈ। ਦੂਜੇ ਪਾਸੇ, ਚੀਨ ਵਿੱਚ ਭਾਸ਼ਾ ਦੀਆਂ ਰੁਕਾਵਟਾਂ, ਅਲੱਗ ਸੱਭਿਆਚਾਰਕ ਮਾਹੌਲ ਅਤੇ ਸਰਕਾਰ ਦੁਆਰਾ ਯਾਤਰਾ 'ਤੇ ਲਗਾਈਆਂ ਜਾਣ ਵਾਲੀਆਂ ਸਖ਼ਤੀਆਂ ਵਿਦੇਸ਼ੀ ਖੋਜਕਰਤਾਵਾਂ ਲਈ ਵੱਡੀਆਂ ਰੁਕਾਵਟਾਂ ਬਣੀਆਂ ਹੋਈਆਂ ਹਨ।
ਖਾਲਿਸਤਾਨ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ : ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ
NEXT STORY