ਪੇਸ਼ਾਵਰ (ਏਜੰਸੀ)- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਬਾਲਾਕੋਟ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਤੇ ਏਅਰ ਸਟ੍ਰਾਈਕ ਤੋਂ ਬਾਅਦ ਸਹਿਮਿਆ ਪਾਕਿਸਤਾਨ ਅਗਲੀ ਕਾਰਵਾਈ ਤੋਂ ਬਚਣ ਲਈ ਇਕ ਵਾਰ ਆਪਣੇ ਦੋਸਤ ਡ੍ਰੈਗਨ ਦੀ ਪਨਾਹ ਵਿਚ ਪਹੁੰਚ ਗਿਆ ਹੈ। ਇਸ ਕ੍ਰਮ ਵਿਚ ਪਾਕਿਸਤਾਨ ਨੇ ਸਰਹੱਦ 'ਤੇ ਚੀਨ ਵਲੋਂ ਬਣਾਈ ਗਈ ਜ਼ਮੀਨ 'ਤੇ ਮਾਰ ਕਰਨ ਵਾਲੇ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਤਾਇਨਾਤ ਕੀਤਾ ਹੈ।
ਖੁਫੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਲੋਂ ਚੀਨ ਦੇ ਐਲ.ਵਾਈ-80 ਮੱਧਮ ਰੇਂਜ ਦੀ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਤਾਇਨਾਤ ਕਰਨ ਦੀ ਗੱਲ ਕਹੀ ਗਈ ਹੈ। ਚੀਨ ਦੀ ਐਲਵਾਈ-80 ਮਿਜ਼ਾਈਲ ਨੂੰ ਐਚਕਿਊ-16 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਾਕਿਸਤਾਨੀ ਫੌਜ ਨੇ ਇਸ ਮਿਜ਼ਾਈਲ ਨੂੰ ਸਾਲ 2017 ਵਿਚ ਆਪਣੀ ਫੌਜ ਵਿਚ ਸ਼ਾਮਲ ਕੀਤਾ ਸੀ। ਚੀਨ ਵਲੋਂ ਬਣੀ ਇਸ ਮਿਜ਼ਾਈਲ ਸਿਸਮਟ ਨੂੰ ਲੋੜ ਮੁਤਾਬਕ ਆਸਾਨੀ ਨਾਲ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਲਿਜਾਇਆ ਜਾ ਸਕਦਾ ਹੈ।
ਇਹ ਮਿਜ਼ਾਈਲ 40 ਕਿਲੋਮੀਟਰ ਤੱਕ ਦੇ ਅਸਮਾਨ ਵਿਚ ਉਡਦੇ ਟੀਚੇ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕਦਾ ਹੈ। ਭਾਰਤ ਵਲੋਂ ਹਮਲਾ ਕੀਤੇ ਜਾਣ ਤੋਂ ਡਰੇ ਪਾਕਿਸਤਾਨ ਨੇ ਆਪਣੇ ਫੌਜੀ ਟਿਕਾਣਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਖਬਰਾਂ ਮੁਤਾਬਕ ਪਾਕਿਸਤਾਨੀ ਫੌਜ ਕੋਲ ਆਈ.ਬੀ.ਆਈ.ਐਸ.-150 ਰਡਾਰ ਦੇ ਪੰਜ ਸਿਸਟਮ ਅਤੇ ਐਲ.ਵਾਈ-80 ਮਿਜ਼ਾਈਲ ਹੈ। ਐਚ.ਕਿਊ 16 ਨੂੰ ਚਾਈਨਾ ਪ੍ਰਿਸੀਜ਼ਨ ਮਸ਼ੀਨਰੀ ਇੰਪੋਰਟ ਅਤੇ ਐਕਸਪੋਰਟ ਕਾਰਪੋਰੇਸ਼ਨ ਨੇ ਤਿਆਰ ਕੀਤਾ ਹੈ।
ਅਫਗਾਨਿਸਤਾਨ ਵਿਚ ਮੁਕਾਬਲੇ ਕਾਰਨ 11 ਅੱਤਵਾਦੀ ਢੇਰ
NEXT STORY