ਬੀਜਿੰਗਹ(ਏਜੰਸੀ)— ਚੀਨ ਦੇ ਸੂਬੇ ਗੁਆਨਡੋਂਗ ਵਿਖੇ ਜ਼ਹਿਰੀਲੀ ਗੈਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਇੱਥੇ ਇਹ ਘਟਨਾ ਵਾਪਰੀ।
ਉਨ੍ਹਾਂ ਦੱਸਿਆ ਕਿ ਕੁਝ ਮਜ਼ਦੂਰ ਪੇਪਰ ਮਿੱਲ 'ਚ ਸੀਵਰੇਜ ਟੈਂਕ ਸੈੱਟ ਕਰ ਰਹੇ ਸਨ। ਇਸ ਦੌਰਾਨ 9 ਮਜ਼ਦੂਰ ਅੰਦਰ ਫਸ ਗਏ। ਇੱਥੇ ਜ਼ਹਰੀਲੀ ਗੈਸ ਫੈਲਣ ਕਾਰਨ 7 ਮਜ਼ਦੂਰਾਂ ਦੀ ਮੌਤ ਹੋ ਗਈ, ਹਾਲਾਂਕਿ ਦੋ ਵਿਅਕਤੀਆਂ ਨੂੰ ਬਚਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਦ ਫਾਈਰ ਫਾਇਟਰਜ਼ ਪੁੱਜੇ ਤਦ ਤਕ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਨੇ ਜੱਦੋ-ਜਹਿਦ ਕਰਕੇ 2 ਮਜ਼ਦੂਰਾਂ ਨੂੰ ਬਚਾਅ ਲਿਆ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵਲੋਂ 7 ਲਾਸ਼ਾਂ ਬਾਹਰ ਕੱਢੀਆਂ ਗਈਆਂ।
ਨਿਊਯਾਰਕ ਵਿਖੇ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ
NEXT STORY