ਬੀਜਿੰਗ— ਇਨ੍ਹੀਂ ਦਿਨੀਂ ਦੇਸ਼ ਦੁਨੀਆ 'ਚ ਈ-ਸਿਗਰਟ ਦੇ ਬੈਨ ਨੂੰ ਚਰਚਾਵਾਂ ਜ਼ੋਰਾਂ 'ਤੇ ਹਨ। ਅਮਰੀਕਾ ਤੇ ਭਾਰਤ ਨੇ ਇਸ ਦੇ ਨੁਕਸਾਨ ਨੂੰ ਦੇਖਦਿਆਂ ਇਸ ਨੂੰ ਆਪਣੇ-ਆਪਣੇ ਦੇਸ਼ 'ਚ ਬੈਨ ਕਰ ਦਿੱਤਾ ਹੈ ਕਿਉਂਕਿ ਇਹ ਆਮ ਸਿਗਰਟ ਵਾਂਗ ਹੀ ਕਈ ਘਾਤਕ ਬੀਮਾਰੀਆਂ ਦਾ ਕਾਰਨ ਬਣਦਾ ਹੈ। ਪਰ ਚੀਨ ਈ-ਸਿਗਰਟ ਦੇ ਸੇਵਨ ਮਾਮਲੇ 'ਚ ਚੋਟੀ 'ਤੇ ਬਣਿਆ ਹੋਇਆ ਹੈ ਹਾਲਾਂਕਿ ਦੇਸ਼ 'ਚ ਇਸ 'ਤੇ ਬੈਨ ਦੀਆਂ ਚਰਚਾਵਾਂ ਵੀ ਹੋ ਰਹੀਆਂ ਹਨ।
ਸਟੈਟਿਸਟਾ ਗਲੋਬਲ ਕੰਜ਼ਿਊਮਰ ਸਰਵੇ ਦੀ ਰਿਪੋਰਟ ਦੇ ਮੁਤਾਬਕ ਈ-ਸਿਗਰਟ ਦੀ ਵਰਤੋਂ ਕਰਨ ਵਾਲੇ ਦੇਸ਼ਾਂ 'ਚ ਚੋਟੀ 'ਤੇ ਚੀਨ ਹੈ ਤੇ ਇਸ ਤੋਂ ਬਾਅਦ ਫਰਾਂਸ, ਅਮਰੀਕਾ, ਬ੍ਰਿਟੇਨ ਤੇ ਇਟਲੀ ਦਾ ਨਾਂ ਆਉਂਦਾ ਹੈ। ਇਨ੍ਹਾਂ 'ਚੋਂ ਅਮਰੀਕਾ ਆਪਣੇ ਦੇਸ਼ 'ਚ ਈ-ਸਿਗਰਟ ਬੈਨ ਕਰ ਚੁੱਕਿਆ ਹੈ। ਹੁਣ ਅਮਰੀਕਾ ਤੇ ਭਾਰਤ ਦੀ ਰਾਹ 'ਤੇ ਚੀਨ ਵੀ ਇਸ 'ਤੇ ਪਾਬੰਦੀ ਦੀ ਤਿਆਰੀ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਚੀਨ ਦੀ ਇਕ ਪੱਤਰਕਾਰ ਏਜੰਸੀ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਚੀਨ ਇਲੈਕਟ੍ਰੈਨਿਕ ਸਿਗਰਟ 'ਚ ਵਰਤਿਆ ਜਾਣ ਵਾਲਾ ਤਰਲ ਪਦਾਰਥ ਤੇ ਹੋਰ ਚੀਜ਼ਾਂ 'ਤੇ ਰੋਕ ਲਗਾਉਣ ਦੀ ਤਿਆਰੀ ਕਰ ਰਹੀ ਹੈ। ਚੀਨੀ ਸਰਕਾਰ ਵਲੋਂ ਇਹ ਫੈਸਲਾ ਈ-ਸਿਗਰਟ ਦੇ ਚੱਲਦੇ ਹੋਣ ਵਾਲੀਆਂ ਬੀਮਾਰੀਆਂ ਨੂੰ ਧਿਆਨ 'ਚ ਰੱਖ ਕੇ ਲਿਆ ਜਾ ਰਿਹਾ ਹੈ।
ਕੀ ਹੈ ਈ-ਸਿਗਰਟ
ਈ-ਸਿਗਰਟ ਦਾ ਪੂਰਾ ਨਾਂ ਇਲੈਕਟ੍ਰਾਨਿਕ ਸਿਗਰਟ ਹੈ। ਜੋ ਲੋਕਾਂ ਵੱਡੇ ਬ੍ਰਾਂਡ ਦੇ ਸਿਗਰਟ ਦੇ ਆਦੀ ਹੁੰਦੇ ਹਨ, ਉਹ ਇਸ ਆਦਤ ਨੂੰ ਖਤਮ ਕਰਨ ਲਈ ਈ-ਸਿਗਰਟ ਦਾ ਸਹਾਰਾ ਲੈਂਦੇ ਹਨ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਇਸ ਦੇ ਨਾਲ ਉਹ ਸਿਗਰਟ ਛੱਡ ਪਾਉਂਦੇ ਹਨ ਜਾਂ ਉਨ੍ਹਾਂ ਨੂੰ ਇਸ 'ਚ ਆਸਾਨੀ ਹੁੰਦੀ ਹੈ। ਇਕ ਅਧਿਐਨ ਤੋਂ ਖੁਲਾਸਾ ਹੋਇਆ ਹੈ ਕਿ ਇਸ ਨਾਲ ਸਿਗਰਟ ਦੀ ਆਦਤ ਨੂੰ ਬੜਾਵਾ ਮਿਲਦਾ ਹੈ ਨਾਲ ਹੀ ਇਹ ਸਿਗਰਟ ਵੀ ਉਨੀਂ ਹੀ ਖਤਰਨਾਕ ਹੁੰਦੀ ਹੈ, ਜਿੰਨੀਂ ਕਿ ਆਮ ਸਿਗਰਟ। ਰਿਸਰਚ 'ਚ ਸਾਹਮਣੇ ਆਇਆ ਹੈ ਕਿ ਇਸ ਦਾ ਸੇਵਨ ਅਸਥਮਾ ਸਣੇ ਕਈ ਦੂਜੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸ ਨਾਲ ਲੰਗਸ ਕੈਂਸਰ ਦਾ ਖਰਤਾ ਰਹਿੰਦਾ ਹੈ। ਇਹ ਇਕ ਤਰ੍ਹਾਂ ਦਾ ਇਲੈਕਟ੍ਰਾਨਿਕ ਇਨਹੇਲਰ ਹੈ, ਜਿਸ 'ਚ ਨਿਕੋਟਿਨ ਤੇ ਹੋਰ ਕੈਮਿਕਲਸ ਵਾਲਾ ਪਦਾਰਥ ਭਰਿਆ ਜਾਂਦਾ ਹੈ। ਇਹ ਇਨਹੇਲਰ ਇਸ ਨੂੰ ਬੈਟਰੀ ਦੀ ਮਦਦ ਨਾਲ ਭਾਫ 'ਚ ਬਦਲ ਦਿੰਦਾ ਹੈ ਤੇ ਇਸ ਦਾ ਸੇਵਨ ਕਰਨ ਵਾਲੇ ਨੂੰ ਸਿਗਰਟ ਜਿਹਾ ਅਹਿਸਾਸ ਹੁੰਦਾ ਹੈ।
70 ਸਾਲਾ ਮਹਿਲਾ ਦਾ ਕਮਾਲ, ਪਾਰ ਕੀਤੀ ਖਤਰਨਾਕ 'ਡੈੱਥ ਰੋਡ'
NEXT STORY