ਐਸਪਨ — ਸੀ. ਆਈ. ਏ. ਦੇ ਏਸ਼ੀਆ ਮਾਮਲਿਆਂ ਦੇ ਇਕ ਸੀਨੀਅਰ ਮਾਹਿਰ ਨੇ ਇਹ ਦਾਅਵਾ ਕੀਤਾ ਹੈ ਕਿ ਗਲੋਬਲ ਸ਼ਕਤੀ ਦੇ ਤੌਰ 'ਤੇ ਅਮਰੀਕਾ ਦੀ ਥਾਂ ਲਈ ਚੀਨ ਸਾਰੇ ਯਤਨ ਅਪਣਾ ਰਿਹਾ ਹੈ। ਕਾਲੋਰਾਡੋ 'ਚ 'ਐਸਪਨ ਸਕਿਊਰਿਟੀ ਫੋਰਮ' ਦੌਰਾਨ ਸ਼ੁੱਕਰਵਾਰ ਨੂੰ ਸੀ. ਆਈ. ਦੇ ਈਸਟ ਏਸ਼ੀਆ ਮਿਸ਼ਨ ਸੈਂਟਰ ਦੇ ਸਹਾਇਕ ਮਾਇਕਲ ਕਾਲਿੰਸ ਨੇ ਕਿਹਾ ਕਿ ਚੀਨ ਯੁੱਧ ਨਹੀਂ ਚਾਹੁੰਦਾ ਪਰ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਸਰਕਾਰ ਵੱਖ-ਵੱਖ ਮੋਰਚਿਆਂ 'ਤੇ ਅਮਰੀਕਾ ਨੂੰ ਕਮਜ਼ੋਰ ਕਰਨ ਲਈ ਕੰਮ ਕਰ ਰਹੀ ਹੈ।
ਚੀਨ ਦਾ ਇਹ ਤਰੀਕਾ ਰੂਸ ਦੀਆਂ ਗਤੀਵਿਧੀਆਂ ਤੋਂ ਵੱਖ ਹੈ। ਉਨ੍ਹਾਂ ਕਿਹਾ, 'ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਸਾਡੇ ਖਿਲਾਫ ਜੋ ਕਰ ਰਹੇ ਹਨ ਉਹ ਮੂਲ ਰੂਪ ਤੋਂ ਸ਼ੀਤ ਯੁੱਧ ਹੈ।' ਪਿਛਲੇ ਦਿਨੀਂ ਅਮਰੀਕਾ ਅਤੇ ਚੀਨ ਵਿਚਾਲੇ ਸ਼ੁਲਕ ਮੁੱਦੇ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਦੋਹਾਂ ਰਾਸ਼ਟਰਾਂ ਵਿਚਾਲੇ ਤਣਾਅ ਵੱਧ ਗਿਆ ਹੈ।
ਧਨ ਸੋਧ ਮਾਮਲਾ : ਐੱਫ.ਆਈ.ਏ. ਨੇ ਜ਼ਰਦਾਰੀ ਭੈਣ-ਭਰਾ ਸਣੇ 20 ਲੋਕਾਂ ਨੂੰ ਕੀਤਾ ਭਗੌੜਾ ਐਲਾਨ
NEXT STORY