ਬੀਜਿੰਗ (ਬਿਊਰੋ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ਨੀਵਾਰ ਨੂੰ ਆਪਣਾ 66ਵਾਂ ਜਨਮਦਿਨ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਰਹੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਿਨਪਿੰਗ ਨੂੰ ਖਾਸ ਤੋਹਫਾ ਦਿੱਤਾ। ਚੀਨੀ ਮੀਡੀਆ ਮੁਤਾਬਕ ਜਿਨਪਿੰਗ ਨੂੰ ਆਪਣਾ ਖਾਸ ਦੋਸਤ ਦੱਸਦਿਆਂ ਪੁਤਿਨ ਨੇ ਉਨ੍ਹਾਂ ਨੂੰ ਤੋਹਫੇ ਵਿਚ ਆਈਸਕ੍ਰੀਮ ਨਾਲ ਭਰਿਆ ਬਕਸਾ ਦਿੱਤਾ, ਜਿਸ ਨੂੰ ਜਿਨਪਿੰਗ ਨੇ ਖੁਸ਼ੀ-ਖੁਸ਼ੀ ਸਵੀਕਾਰ ਕੀਤਾ।
ਇੱਥੇ ਦੱਸ ਦਈਏ ਕਿ ਚੀਨ ਵਿਚ ਸੀਨੀਅਰ ਨੇਤਾਵਾਂ ਦੀ ਨਿੱਜੀ ਜ਼ਿੰਦਗੀ 'ਤੇ ਚਰਚਾ ਬਹੁਤ ਘੱਟ ਹੁੰਦੀ ਹੈ। ਠੀਕ-ਠੀਕ ਜਨਮ ਤਰੀਕ ਵੀ ਜਨਤਕ ਨਹੀਂ ਕੀਤੀ ਜਾਂਦੀ। ਫਿਰ ਵੀ ਚੀਨੀ ਮੀਡੀਆ ਦੇ ਨਾਲ-ਨਾਲ ਰੂਸੀ ਮੀਡੀਆ ਨੇ ਦੋਹਾਂ ਸੀਨੀਅਰ ਨੇਤਾਵਾਂ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਹਨ। ਕ੍ਰੇਮਲਿਨ ਦੀ ਵੈਬਸਾਈਟ ਮੁਤਾਬਕ ਪੁਤਿਨ ਨੇ ਜਿਨਪਿੰਗ ਨੂੰ ਕਿਹਾ,''ਜਨਮਦਿਨ ਦੀ ਵਧਾਈ। ਮੇਰੀਆਂ ਸ਼ੁੱਭਕਾਮਨਾਵਾਂ। ਮੈਨੂੰ ਖੁਸ਼ੀ ਹੈ ਕਿ ਤੁਹਾਡੇ ਵਰਗੀ ਸ਼ਖਸੀਅਤ ਮੇਰੀ ਦੋਸਤ ਹੈ।''
ਦੋਹਾਂ ਵਿਚਾਲੇ ਇਹ ਮੁਲਾਕਾਤ ਕਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿਚ ਆਯੋਜਿਤ 'ਏਸ਼ੀਆ ਵਿਚ ਗੱਲਬਾਤ ਅਤੇ ਵਿਸ਼ਵਾਸ ਬਹਾਲੀ' (ਸੀ.ਆਈ.ਸੀ.ਏ.) ਤੋਂ ਪਹਿਲਾਂ ਹੋਈ ਸੀ। ਖਬਰਾਂ ਮੁਤਾਬਕ ਪੁਤਿਨ ਵੱਲੋਂ ਆਈਸਕ੍ਰੀਮ ਦਿੱਤੇ ਜਾਣ 'ਤੇ ਜਿਨਪਿੰਗ ਨੇ ਉਨ੍ਹਾਂ ਨੂੰ ਚੀਨੀ ਚਾਹ ਤੋਹਫੇ ਵਜੋਂ ਦਿੱਤੀ। ਉੱਥੇ ਪੁਤਿਨ ਨੇ ਆਈਸਕ੍ਰੀਮ ਦੇ ਨਾਲ ਹੋਰ ਤੋਹਫੇ ਦਿੱਤੇ, ਜਿਨ੍ਹਾਂ ਵਿਚ ਇਕ ਕੇਕ ਅਤੇ ਫੁਲਦਾਨ ਵੀ ਸੀ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਨਪਿੰਗ ਅਤੇ ਪੁਤਿਨ ਜਨਮਦਿਨ ਮਨਾਉਣ ਲਈ ਸ਼ੈਂਮਪੇਨ ਦੇ ਗਿਲਾਸ ਫੜੇ ਖੜ੍ਹੇ ਹਨ।
ਨਿਊਜ਼ੀਲੈਂਡ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਤੀਬਰਤਾ ਰਹੀ 7.2
NEXT STORY