ਲੰਡਨ - ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਐਤਵਾਰ ਨੂੰ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਪਿੰਡ ਵਿਚਾਲੇ ਸਥਿਤ ਇਕ ਚਰਚ ਗਈ। ਉਥੇ ਉਨ੍ਹਾਂ ਦੇ ਪਤੀ ਰਾਜਕੁਮਾਰ ਫਿਲੀਪ ਲਗਾਤਾਰ ਦੂਜੇ ਦਿਨ ਵੀ ਲੰਡਨ ਦੇ ਹਸਪਤਾਲ 'ਚ ਰਹੇ। ਰਾਜ ਮਹਿਲ ਦੇ ਅਧਿਕਾਰੀਆਂ ਨੇ 98 ਸਾਲਾ ਰਾਜਕੁਮਾਰ ਫਿਲੀਪ ਹੀ ਸਿਹਤ ਦੀ ਜਾਣਕਾਰੀ ਜਨਤਕ ਨਹੀਂ ਕੀਤੀ। ਹਾਲਾਂਕਿ, ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਅਹਿਤਿਆਤ ਲਈ (ਸਾਵਧਾਨੀ ਦੇ ਤੌਰ 'ਤੇ) ਕਿੰਗ ਐਡਵਰਡ ਸਪਤਮ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕੀ ਫਿਲੀਪ ਨੂੰ ਮਹਾਰਾਣੀ ਦੇ ਨਾਕਫੋਲਕ ਸਥਿਤ ਅਸਟੇਟ ਸੈਂਡ੍ਰੀਘਮ 'ਚ ਸ਼ਾਹੀ ਪਰਿਵਾਰ ਦੇ ਨਾਲ ਕ੍ਰਿਸਮਸ ਮਨਾਉਣ ਲਈ ਛੁੱਟੀ ਮਿਲੇਗੀ ਜਾਂ ਨਹੀਂ।
ਹਾਲਾਂਕਿ, ਮਹਾਰਾਣੀ ਨੇ ਆਪਣੀਆਂ ਛੁੱਟੀਆਂ ਲਈ ਨਿਰਧਾਰਤ ਪ੍ਰੋਗਰਾਮ 'ਚ ਬਦਲਾਅ ਨਹੀਂ ਕੀਤਾ ਅਤੇ ਐਤਵਾਰ ਨੂੰ ਚਰਚ 'ਚ ਪ੍ਰਾਥਨਾ ਕਰਨ ਆਈ। ਸ਼ਾਹੀ ਪਰਿਵਾਰ ਦੇ ਕ੍ਰਿਸਮਸ ਦੇ ਮੌਕੇ 'ਤੇ ਚਰਚ 'ਚ ਪ੍ਰਾਥਨਾ ਕਰਨ ਦੀ ਉਮੀਦ ਹੈ। ਇਸ ਤੋਂ ਪਹਿਲਾਂ ਬਕਿੰਘਮ ਪੈਲੇਸ ਨੇ ਵਿਸ਼ੇਸ਼ ਛੁੱਟੀ ਦੀ ਤਸਵੀਰ ਜਾਰੀ ਕੀਤੀ, ਜਿਸ 'ਚ ਮਹਾਰਾਣੀ ਦੇ ਪੁੱਤਰ ਰਾਜਕੁਮਾਰ ਚਾਰਲਸ ਅਤੇ ਪੋਤੇ ਰਾਜਕੁਮਾਰ ਵਿਲੀਅਮ ਅਤੇ ਪੜਪੋਤੇ ਜਾਰਜ ਦੇ ਨਾਲ ਕ੍ਰਿਸਮਸ ਲਈ ਮਿਠਾਈਆਂ ਬਣਾਉਂਦੇ ਦਿੱਖ ਰਹੇ ਹਨ। ਦੱਸ ਦਈਏ ਕਿ ਤਿੰਨੋਂ ਰਾਜ ਗੱਦੀ ਦੇ ਪਹਿਲੇ, ਦੂਜੇ ਅਤੇ ਤੀਜੇ ਦਾਅਵੇਦਾਰ ਹਨ।
ਮੋਟਾਪੇ ਦੀਆਂ ਸ਼ਿਕਾਰ ਔਰਤਾਂ ’ਚ ਡਿਮੈਂਸ਼ੀਆ ਦਾ ਖ਼ਤਰਾ
NEXT STORY