ਬਗੋਟਾ— ਕੋਲੰਬੀਆ ਦੇ ਸ਼ਹਿਰ ਪੋਪਾਯਾਨ 'ਚ ਐਤਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਜਹਾਜ਼ 'ਚ ਹਾਦਸੇ ਸਮੇਂ 9 ਸਵਾਰੀਆਂ ਮੌਜੂਦ ਸਨ। ਸ਼ਹਿਰ ਦੇ ਮੇਅਰ ਅਤੇ ਸਿਵਲ ਐਵੀਏਸ਼ਨ ਦੇ ਅਧਿਕਾਰੀਆਂ ਨੇ 7 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਇਹ ਦੁਰਘਟਨਾ ਜਹਾਜ਼ ਦੇ ਉਡਾਣ ਭਰਨ ਦੇ ਕੁੱਝ ਮਿੰਟਾਂ ਬਾਅਦ ਹੀ ਵਾਪਰੀ। ਇਹ ਇਕ ਲੋਕਲ ਛੋਟੀ ਕੰਪਨੀ ਦਾ ਜਹਾਜ਼ ਸੀ ਅਤੇ ਪੋਪਾਯਾਨ ਤੋਂ ਉਡਾਣ ਭਰ ਕੇ ਨਿਕਲਿਆ ਸੀ, ਜੋ ਕਿ ਪਹਾੜੀਆਂ ਨਾਲ ਘਿਰਿਆ ਇਲਾਕਾ ਹੈ। ਦੋ ਹੋਰ ਯਾਤਰੀ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੋਪਾਯਾਨ ਦੇ ਮੇਅਰ ਕੇਸਾਰ ਗੋਮੇਜ਼ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦਿਖਾਈ ਦਿੰਦਾ ਹੈ ਕਿ ਜਹਾਜ਼ ਘਰੇਲੂ ਇਲਾਕੇ ਵੱਲ ਡਿੱਗਿਆ। ਇਸ ਕਾਰਨ ਇੱਥੇ ਕੁੱਝ ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ।
ਕਜ਼ਾਕਿਸਤਾਨ 'ਚ ਟ੍ਰੇਨ ਤੇ ਬਸ ਵਿਚਾਲੇ ਹੋਈ ਟੱਕਰ, 1 ਦੀ ਮੌਤ ਤੇ 9 ਜ਼ਖਮੀ
NEXT STORY