ਪਟਾਇਆ- ਚਿੜੀਆਘਰਾਂ ਵਿਚ ਜਾਨਵਰਾਂ ’ਤੇ ਅਥਾਹ ਤਸ਼ੱਦਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਨੂੰ ਲੈ ਕੇ ਸਰਕਾਰ ਵਲੋਂ ਸਖ਼ਤ ਕਾਰਵਾਈ ਵੀ ਕੀਤੀ ਜਾਂਦੀ ਹੈ। ਪਰ ਇਸ ਦੇ ਬਾਵਜੂਦ ਜਾਨਵਰਾਂ ਨੂੰ ਆਪਣੇ ਫਾਇਦੇ ਲਈ ਕੁੱਟਣਾ-ਮਾਰਣਾ ਬਾਦਸਤੂਰ ਜਾਰੀ ਹੈ। ਇਸੇ ਤਰ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹੈ ਜਿਸ ਵਿਚ ਇਕ ਸ਼ੇਰ ਨੂੰ ਫੋਟੋ ਖਿਚਵਾਉਣ ਲਈ ਦਹਾੜਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹ ਵੀ ਇਕ ਵਾਰ ਨਹੀਂ ਵਾਰ-ਵਾਰ।
ਜਾਣਕਾਰੀ ਮੁਤਾਬਕ ਪਟਾਇਆ ਵਿਚ ਇਕ ਥਾਈ ਚਿੜੀਆਘਰ ਵਿਚ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਹ ਸੈਲਾਨੀਆਂ ਲਈ ਸ਼ੇਰ ਨੂੰ ਵਾਰ-ਵਾਰ ਦਹਾੜਣ ਲਈ ਸੋਟੀ ਮਾਰਦਾ ਦਿਖਾਈ ਦੇ ਰਿਹਾ ਹੈ। ਥਾਈਲੈਂਡ ਦੇ ਪਸ਼ੂ ਸੈਲਾਨੀ ਉਦਯੋਗ ਨੇ ਇਸ ਦੀ ਆਲੋਚਨਾ ਕੀਤੀ ਹੈ। ਇਹ ਵੀਡੀਓ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਹੈ, ਜਿਸ ਵਿਚ ਸ਼ੇਰ ਨੂੰ ਇਕ ਸੰਗਲ ਨਾਲ ਬੰਨਿਆ ਹੋਇਆ ਹੈ ਅਤੇ ਸੈਲਾਨੀ ਉਸ ਨਾਲ ਫੋਟੋ ਖਿਚਵਾ ਰਹੇ ਹਨ। ਚਿੜਿਆਘਰ ਵਿਚ ਕੰਮ ਕਰਨ ਵਾਲਾ ਇਕ ਮੁਲਾਜ਼ਮ ਸ਼ੇਰ ਨੂੰ ਸੋਟੀ ਮਾਰਦਾ ਹੈ ਜਿਸ ਤੋਂ ਬਾਅਦ ਸ਼ੇਰ ਦਹਾੜਦਾ ਹੈ ਅਤੇ ਕੁਝ ਸੈਲਾਨੀ ਸ਼ੇਰ ਨਾਲ ਫੋਟੋ ਖਿਚਵਾਉਂਦੇ ਹਨ। ਕਈ ਸੈਲਾਨੀ ਤਾਂ ਸ਼ੇਰ ਦੇ ਉਪਰ ਬੈਠ ਕੇ ਫੋਟੋ ਖਿਚਵਾ ਰਹੇ ਹਨ। ਇਸ ਸ਼ੇਰ ਨੂੰ ਪੂਰਾ ਦਿਨ ਇਸੇ ਤਰ੍ਹਾਂ ਬੰਨਿਆ ਜਾਂਦਾ ਹੈ ਅਤੇ ਕਈ ਵਾਰ ਇਸ ਨੂੰ ਦਹਾੜਣ ਲਈ ਸੋਟੀਆਂ ਮਾਰੀਆਂ ਜਾਂਦੀਆਂ ਹਨ। ਐਡਵਿਨ ਵੀਕ ਜੋ ਕਿ ਥਾਈਲੈਂਡ ਦੇ ਵਾਈਲਡਲਾਈਫ ਫ੍ਰੈਂਡਜ਼ ਫਾਊਂਡੇਸ਼ਨ ਦੇ ਫਾਉਂਡਰ ਹਨ, ਵਲੋਂ ਇਹ ਵੀਡੀਓ ਬਣਾਈ ਗਈ ਅਤੇ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ। ਜ਼ੂ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਸ ਮੁਲਾਜ਼ਮ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਅਤੇ ਉਸ ਨੂੰ ਹੋਰ ਥਾਈਂ ਕੰਮ ’ਤੇ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ੂ ਦੇ ਮਾਲਕ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹ ਆਪਣੇ ਸਟਾਫ ਨੂੰ ਵੀ ਜਾਨਵਰਾਂ ਨੂੰ ਕਿਸੇ ਤਰ੍ਹਾਂ ਦਾ ਦੁਖ ਪਹੁੰਚਾਉਣ ਤੋਂ ਰੋਕਦੇ ਹਨ।
Today witnessed the ugliness of tourism and wildlife in Pattaya; this tiger gets poked all day, hundreds of times a day so it will roar for the picture with tourists. Time for a change of laws! Sharing this in advance of Thai National wildlife day on December 26th.
Posted by Edwin Wiek on Monday, December 18, 2017
'ਸੰਘਰਸ਼ ਪ੍ਰਭਾਵਿਤ ਪੱਛਮੀ ਏਸ਼ੀਆ, ਉਤਰੀ ਅਫਰੀਕਾ 'ਚ ਖਾਧ ਸੁਰੱਖਿਆ ਦੀ ਸਥਿਤੀ ਹੋ ਰਹੀ ਬਦਤਰ'
NEXT STORY