ਬ੍ਰਿਸਬੇਨ, (ਸੁਰਿੰਦਰਪਾਲ ਿਸੰਘ ਖੁਰਦ)— ਬ੍ਰਿਸਬੇਨ ਦੀ ਮਾਣ-ਮੱਤੀ ਸ਼ਖ਼ਸੀਅਤ, ਉੱਘੇ ਸਮਾਜ-ਸੇਵੀ ਅਤੇ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ, ਸੰਪਾਦਕ ਅਖਬਾਰ ਦਾ ਪੰਜਾਬ ਨੂੰ ਆਸਟਰੇਲੀਆ ਦੀ ਨਾਮਵਰ ਸੰਸਥਾ 'ਪੰਜਾਬੀ ਕੌਂਸਲ ਆਫ਼ ਆਸਟਰੇਲੀਆ' ਵੱਲੋਂ ਇਸ ਸਾਲ ਹੋਰਨਾਂ ਹਸਤੀਆਂ ਨਾਲ 'ਮਾਣ ਪੰਜਾਬੀਅਤ ਦਾ ਐਵਾਰਡ' ਦਿੱਤੇ ਜਾਣ 'ਤੇ ਦੇਸ਼-ਵਿਦੇਸ਼ ਵਿਚ ਹਰ ਪਾਸਿਓਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੇ ਜਨਰਲ ਸਕੱਤਰ ਸਰਬਜੀਤ ਸੋਹੀ ਨੇ ਦੱਸਿਆ ਕਿ 'ਪੰਜਾਬੀ ਕੌਂਸਲ ਆਫ ਆਸਟਰੇਲੀਆ' ਜਿਸ ਦੇ ਪ੍ਰਧਾਨ ਪ੍ਰਭਜੋਤ ਸਿੰਘ ਸੰਧੂ ਹਨ, ਉਨ੍ਹਾਂ ਦੀ ਸੰਸਥਾ ਵੱਲੋਂ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿੱਚ ਇਕ ਸ਼ਾਨਦਾਰ ਸਮਾਗਮ ਰਚਾਇਆ ਗਿਆ । ਜਿਸ ਵਿੱਚ 13 ਤੋਂ ਵੱਧ ਮੈਂਬਰ ਪਾਰਲੀਮੈਂਟ, ਮੰਤਰੀਆਂ ਅਤੇ ਭਾਈਚਾਰੇ ਦੀਆਂ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਪੰਜਾਬੀ ਕੌਂਸਲ ਦੇ ਅਹੁਦੇਦਾਰ ਬਲਰਾਜ ਸੰਘਾ, ਰਾਜਵੰਤ ਸਿੰਘ, ਮੋਨਿੰਦਰ ਸਿੰਘ, ਡਿੰਪੀ ਸੰਧੂ ਐਵਾਰਡਾਂ ਦੀ ਨਾਮਜ਼ਦਗੀ ਲਈ ਚੌਣ ਪੈਨਲ ਵਿੱਚ ਸ਼ਾਮਿਲ ਸਨ ।
'ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ' ਵਲੋਂ ਸਿਡਨੀ ਪਾਰਲੀਮੈਂਟ 'ਚ ਆਪਣੇ 13ਵੇਂ ਸਾਲਾਨਾ ਵਿਸਾਖੀ ਸਮਾਗ਼ਮ ਮੌਕੇ ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਲੇਖਕ ਜਨਮੇਜਾ ਜੌਹਲ, ਸਰਦਾਰ ਮਹਾਂਬੀਰ ਸਿੰਘ ਗਰੇਵਾਲ਼, ਡਾ ਦਰਸ਼ਨ ਬੜੀ ਨੂੰ ਵੀ 'ਪੰਜਾਬੀਅਤ ਦਾ ਮਾਣ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।
ਬੀਤੀ ਸ਼ਾਮ ਜਿਉਂ ਹੀ ਸ਼ੌਸਲ ਮੀਡੀਆ 'ਤੇ ਮਨਜੀਤ ਬੋਪਾਰਾਏ ਨੂੰ ਇਹ ਐਵਾਰਡ ਮਿਲਣ ਦੀ ਖ਼ਬਰ ਆਈ ਤਾਂ ਬ੍ਰਿਸਬੇਨ ਦੇ ਨਾਮਵਰ ਸੰਸਥਾਵਾਂ ਅਤੇ ਸਖਸ਼ੀਅਤਾਂ ਜਿਨ੍ਹਾਂ ਵਿੱਚ ਅਮਰਜੀਤ ਸਿੰਘ ਮਾਹਲ ਪ੍ਰਧਾਨ ਇੰਡੋਜ਼ ਹੋਲਡਿੰਗਜ, ਅਵਨਿੰਦਰ ਸਿੰਘ ਲਾਲੀ ਗਿੱਲ ਪ੍ਰਧਾਨ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਕਵੀਨਜਲੈਂਡ, ਸੁਖਦੇਵ ਸਿੰਘ ਗਰਚਾ ਪ੍ਰਧਾਨ ਗੁਰਦੁਆਰਾ ਟੈਂਗਮ, ਦੀਪਇੰਦਰ ਸਿੰਘ ਪ੍ਰਧਾਨ ਕੈਲਮਵੇਲ ਕਲੱਬ, ਪਰਮਜੀਤ ਸਰਾਏ ਚੇਅਰਮੈਨ ਪਿਕਾਸਾ, ਜਰਨੈਲ ਸਿੰਘ ਬਾਸੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ, ਜਸਪਾਲ ਸਿੰਘ ਸੰਧੂ ਫਾਈਵ ਵਾਟਰ ਕੰਪਨੀ, ਹਰਪ੍ਰੀਤ ਸਿੰਘ ਕੋਹਲੀ ਪ੍ਰਧਾਨ ਪੰਜਾਬੀ ਪ੍ਰੈਸ ਕਲੱਬ, ਦਲਵੀਰ ਹਲਵਾਰਵੀ ਜਸਟਿਸ ਆਫ ਪੀਸ, ਆਕੁੰਸ਼ ਕਟਾਰੀਆ ਪ੍ਰਧਾਨ ਅੰਬੇਦਕਰ ਮਿਸ਼ਨ ਸੁਸਾਇਟੀ, ਪਾਲ ਰਾਊਕੇ, ਬਲਵਿੰਦਰ ਮੋਰੋਂ, ਮੁਹਿੰਦਰ ਸੈਣੀ, ਗੁਰਵਿੰਦਰ ਖੱਟੜਾ ਆਦਿ ਸ਼ਖ਼ਸੀਅਤਾਂ ਵੱਲੋਂ ਮਨਜੀਤ ਬੋਪਾਰਾਏ ਜੀ ਨੂੰ ਵਧਾਈ ਦੇ ਸੰਦੇਸ਼ ਦਿੱਤੇ ਗਏ । ਜਿਥੇ ਬੋਪਾਰਾਏ ਨੇ ਆਪਣੇ ਬਿਆਨ ਵਿੱਚ ਇਸ ਐਵਾਰਡ ਨੂੰ ਬ੍ਰਿਸਬੇਨ ਦੇ ਸਮੁੱਚੇ ਭਾਈਚਾਰੇ ਦੇ ਨਾਮ ਕੀਤਾ, ਉਥੇ ਆਸਟਰੇਲੀਆ ਤੋਂ ਬਾਹਰ ਪੰਜਾਬ ਤੋਂ ਪ੍ਰੋ. ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਅਤੇ ਮੇਘ ਰਾਜ ਮਿੱਤਰ ਪ੍ਰਧਾਨ ਤਰਕਸ਼ੀਲ ਸੁਸਾਇਟੀ ਪੰਜਾਬ ਆਦਿ ਨਾਮਵਰ ਹਸਤੀਆਂ ਵੱਲੋਂ ਇਸ ਪੁਰਸਕਾਰ ਨੂੰ ਪੰਜਾਬੀਅਤ ਦੇ ਸੱਚੇ-ਸੁੱਚੇ ਸੇਵਕ ਮਨਜੀਤ ਬੋਪਾਰਾਏ ਦੇ ਜੀਵਨ ਦੀ ਇਕ ਅਹਿਮ ਪ੍ਰਾਪਤੀ ਕਹਿ ਕੇ ਨਿੱਘੀ ਮੁਬਾਰਕਬਾਦ ਦਿੱਤੀ ਗਈ ।
ਔਰਤ ਨੇ ਕੈਂਸਰ ਦੇ ਨਾਮ 'ਤੇ ਲੋਕਾਂ ਤੋਂ ਠੱਗੇ ਲੱਖਾਂ ਰੁਪਏ, ਹੁਣ ਜਾਵੇਗੀ ਜੇਲ
NEXT STORY