ਨਿਊਯਾਰਕ - ਦੁਨੀਆ ਭਰ ਵਿਚ ਕਹਿਰ ਮਚਾਉਣ ਵਾਲੇ ਕੋਰੋਨਾਵਾਇਰਸ ਦੌਰਾਨ ਬੰਦ ਹੋਏ ਕੰਮਕਾਜ ਤੋਂ ਬਾਅਦ ਬਹੁਤੇ ਕਰਮਚਾਰੀ ਹੁਣ ਵਾਪਸ ਨੌਕਰੀ ਪਾਉਣ ਦੀ ਉਮੀਦ ਛੱਡ ਰਹੇ ਹਨ। ਐਟਲਾਂਟਾ ਵਿਚ ਗ੍ਰਾਫਿਕ ਡਿਜ਼ਾਈਨ ਫਰਮ ਨੇ ਜਦ ਮਾਰਚ ਵਿਚ ਐਰਿਕ ਬੇਂਜ਼ ਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਉਨ੍ਹਾਂ ਨੂੰ ਜ਼ਿਆਦਾ ਚਿੰਤਾ ਨਹੀਂ ਹੋਈ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮਹਾਮਾਰੀ ਦਾ ਪ੍ਰਕੋਪ ਘੱਟ ਹੋਣ ਤੋਂ ਬਾਅਦ ਉਨ੍ਹਾਂ ਦੀ ਫਰਮ ਉਨ੍ਹਾਂ ਨੂੰ ਕੰਮ 'ਤੇ ਵਾਪਸ ਬੁਲਾ ਲਵੇਗੀ। 3 ਮਹੀਨਿਆਂ ਤੋਂ ਬਾਅਦ ਕੋਈ ਕਾਲ ਨਹੀਂ ਆਈ। ਇਸ ਦੀ ਬਜਾਏ ਬੇਂਜ਼ ਨੇ ਇੰਸਟਾਕਾਰਟ ਸ਼ਾਪਰ ਦੇ ਰੂਪ ਵਿਚ ਕੰਮ ਕਰਨ ਲਈ ਅਪਲਾਈ ਕੀਤਾ ਹੈ। ਉਮੀਦ ਹੈ ਕਿ ਬਿੱਲਾਂ ਦਾ ਭੁਗਤਾਨ ਕਰਨ ਦੀ ਤੱਤਕਾਲ ਜ਼ਰੂਰਤ ਦਾ ਰਾਹ ਸਾਫ ਹੋਵੇਗਾ ਕਿਉਂਕਿ ਬੇਂਜ਼ ਦੇ ਬੇਰੁਜ਼ਗਾਰ ਭੱਤਾ ਹੁਣ ਤੱਕ ਨਹੀਂ ਆਇਆ ਹੈ।
ਜੈਫ ਐਂਡਿ੍ਰਓਜ ਹਰ ਹਫਤੇ ਆਪਣੇ ਪ੍ਰਬੰਧਕ ਨੂੰ ਇਹ ਪੁੱਛਦੇ ਹਨ ਕਿ ਕੀ ਉਹ ਮਿਨੀਆਪੋਲਿਸ ਵਿਚ ਇਕ ਡਿਜ਼ਾਈਨਰ ਅਤੇ ਸੇਲਸਮੈਨ ਦੇ ਰੂਪ ਵਿਚ ਆਪਣੀ ਨੌਕਰੀ 'ਤੇ ਪਰਤ ਸਕਦੇ ਹਨ ਪਰ ਹੁਣ ਤੱਕ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਮਿਲੀ ਹੈ। ਐਂਡ੍ਰਿਓਜ ਨੇ ਕਿਹਾ ਕਿ ਮੈਂ ਖੁਦ ਨੂੰ ਤਕਲੀਫ ਵਿਚ ਦੇਖ ਰਿਹਾ ਹਾਂ। ਰਾਜ ਬੇਰੁਜ਼ਗਾਰੀ ਭੱਤੇ ਲਈ ਉਨ੍ਹਾਂ ਨੂੰ 600 ਅਮਰੀਕੀ ਡਾਲਰ ਦੀ ਫੈਡਰਲ ਮਦਦ ਕੀਤੀ ਗਈ ਹੈ। ਪਰ ਇਹ ਮਦਦ ਜੁਲਾਈ ਤੋਂ ਬਾਅਦ ਖਤਮ ਹੋ ਜਾਵੇਗੀ ਅਤੇ ਅਜਿਹਾ ਲੱਗਦਾ ਹੈ ਕਿ ਇਸ ਦੇ ਨਵੀਨੀਕਰਣ ਹੋਣ ਦੀ ਸੰਭਾਵਨਾ ਨਹੀਂ ਹੈ। ਕੁਮਲੇਚੇਵ ਯਿਗਲੇਟੁ ਨਾਂ ਦੇ ਵਿਅਕਤੀ ਦਾ ਸਭ ਤੋਂ ਵੱਡਾ ਡਰ ਇਹ ਹੈ ਕਿ ਕੰਮ 'ਤੇ ਪਰਤਣ ਤੋਂ ਪਹਿਲਾਂ ਉਨ੍ਹਾਂ ਦੀ ਫੈਡਰਲ ਸਹਾਇਤਾ ਬੰਦ ਹੋ ਜਾਵੇਗੀ।
ਲਾਕਡਾਊਨ ਹਟਾਏ ਜਾਣ ਤੋਂ ਬਾਅਦ ਸਾਵਧਾਨੀ ਵਰਤਣ ਲੋਕ : ਪੋਪ ਫ੍ਰਾਂਸਿਸ
NEXT STORY