ਕੈਲਗਰੀ— ਕੈਨੇਡਾ ਦੇ ਕੈਲਗਰੀ 'ਚ ਸ਼ਨੀਵਾਰ ਦੀ ਸਵੇਰ ਨੂੰ ਇਕ ਪਿਕਅੱਪ ਟਰੱਕ ਅਤੇ ਸੀ-ਟਰੇਨ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਟਰੱਕ ਦਾ ਜ਼ਿਆਦਾਤਰ ਹਿੱਸਾ ਨੁਕਸਾਨਿਆ ਗਿਆ। ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਈ ਔਰਤ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ।
ਪੁਲਸ ਮੁਤਾਬਕ ਸ਼ਨੀਵਾਰ ਸਵੇਰ ਨੂੰ ਸਥਾਨਕ ਸਮੇਂ ਮੁਤਾਬਕ 10.30 ਵਜੇ 7 ਐਵੇਨਿਊ ਨੇੜੇ 1 ਸਟਰੀਟ 'ਤੇ ਪਿਕਅੱਪ ਟਰੱਕ ਦੀ ਸੀ-ਟਰੇਨ ਨਾਲ ਭਿਆਨਕ ਟੱਕਰ ਹੋ ਗਈ। ਮੌਕੇ 'ਤੇ ਕੈਲਗਰੀ ਪੁਲਸ ਸਰਵਿਸ ਅਤੇ ਕੈਲਗਰੀ ਫਾਇਰ ਵਿਭਾਗ ਦੇ ਅਧਿਕਾਰੀ ਪੁੱਜੇ। ਪੁਲਸ ਨੇ ਕਿਹਾ ਕਿ ਪਿਕਅੱਪ ਟਰੱਕ ਚਲਾ ਰਹੀ ਔਰਤ ਨੂੰ ਅਧਿਕਾਰੀਆਂ ਨੇ ਬਾਹਰ ਕੱਢਿਆ, ਕਿਉਂਕਿ ਔਰਤ ਟਰੱਕ ਅੰਦਰ ਫਸ ਗਈ ਸੀ। ਔਰਤ ਨੂੰ ਤੁਰੰਤ ਫੁੱਟਹਿਲਜ਼ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਤੋਂ ਬਾਅਦ ਸੀ-ਟਰੇਨ ਸੇਵਾ ਨੂੰ ਦੋਹਾਂ ਪਾਸਿਓਂ ਕਈ ਘੰਟਿਆਂ ਤੱਕ ਬੰਦ ਕਰਨਾ ਪਿਆ ਅਤੇ ਪੁਲਸ ਨੇ ਜਾਂਚ ਮਗਰੋਂ ਸੇਵਾ ਮੁੜ ਬਹਾਲ ਕਰ ਦਿੱਤੀ।
ਆਸਟ੍ਰੇਲੀਆ 'ਚ ਲਾਪਤਾ ਹੋਏ ਸੈਲਾਨੀ ਦੀ ਮਿਲੀ ਲਾਸ਼
NEXT STORY