ਢਾਕਾ— ਫਾਨੀ ਤੂਫਾਨ ਨੇ ਭਾਰਤ ਤੋਂ ਬਾਅਦ ਬੰਗਲਾਦੇਸ਼ 'ਚ ਦਸਤਕ ਦਿੱਤੀ ਹੈ, ਜਿੱਥੇ ਇਸ ਕਾਰਨ 4 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਤੂਫਾਨ ਕਾਰਨ 63 ਲੋਕ ਜ਼ਖਮੀ ਹੋ ਗਏ ਹਨ। ਸ਼ਨੀਵਾਰ ਨੂੰ ਤੂਫਾਨ ਨੇ ਬੰਗਲਾਦੇਸ਼ 'ਚ ਤਬਾਹੀ ਮਚਾਈ।
ਸੂਬਾ ਆਫਤ ਪ੍ਰਬੰਧਨ ਮੰਤਰੀ ਐਨਾਮੁਅਰ ਰਾਹਮਾਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸਮੁੰਦਰੀ ਇਲਾਕੇ 'ਚ ਰਹਿਣ ਵਾਲੇ ਲੋਕਾਂ ਅਤੇ ਮਛੇਰਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਕਈ ਘਰ ਨੁਕਸਾਨੇ ਗਏ ਹਨ। ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਰਸਤਿਆਂ 'ਚ ਦਰੱਖਤ ਅਤੇ ਖੰਭੇ ਡਿੱਗ ਗਏੇ ਹਨ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਫਾਨੀ ਤੂਫਾਨ ਕਾਰਨ 12 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਚੱਕਰਵਾਤੀ ਤੂਫਾਨ ਜਿੱਥੋਂ-ਜਿੱਥੋਂ ਲੰਘ ਕੇ ਗਿਆ ਹੈ, ਉੱਥੇ ਬਰਬਾਦੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ।
ਇਟਲੀ : ਪੁਨਤੀਨੀਆ ਵਿਖੇ ਸਜਾਇਆ ਜਾਵੇਗਾ 'ਵਿਸ਼ਾਲ ਨਗਰ ਕੀਰਤਨ'
NEXT STORY