ਦੁਬਈ— ਬੀਤੇ ਦਿਨੀਂ ਸ਼ਾਹਜਾਹ 'ਚ ਲਾਪਤਾ ਹੋਏ 15 ਸਾਲਾ ਭਾਰਤੀ ਲੜਕੇ ਮੁਹੰਮਦ ਪਰਵੇਜ਼ ਦੇ ਪਿਤਾ ਮੁਹੰਮਦ ਆਫਤਾਬ ਆਲਮ ਨੇ ਆਪਣੇ ਬੱਚੇ ਨੂੰ ਲੱਭਣ ਲਈ ਸਥਾਨਕ ਲੋਕਾਂ ਸਾਹਮਣੇ ਬਿਨਤੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੋ ਕੋਈ ਵੀ ਉਨ੍ਹਾਂ ਦੇ ਬੇਟੇ ਨੂੰ ਲੱਭ ਲਿਆਏਗਾ ਉਸ ਨੂੰ ਉਹ 5000 ਦਿਰਹਾਮ ਇਨਾਮ ਵਜੋਂ ਦੇਣਗੇ।
ਗਲਫ ਨਿਊਜ਼ ਨੇ ਜਾਣਕਾਰੀ ਦਿੱਤੀ ਹੈ ਕਿ ਮੁਹੰਮਦ ਪਰਵੇਜ਼ ਬੀਤੀ 4 ਜੁਲਾਈ ਤੋਂ ਸ਼ਾਰਜਾਹ ਦੇ ਮੁਵੇਈਲਾਹ ਇਲਾਕ 'ਚੋਂ ਲਾਪਤਾ ਹੈ। ਮੰਨਿਆ ਜਾ ਰਿਹਾ ਹੈ ਕਿ ਲੜਕਾ ਮਾਂ ਦੀ ਡਾਂਟ ਤੋਂ ਨਾਰਾਜ਼ ਹੋ ਕੇ ਘਰੋਂ ਭੱਜ ਗਿਆ। ਲੜਕੇ ਦੀ ਮਾਂ ਨੇ ਦੇਰ ਰਾਤ ਯੂ-ਟਿਊਬ ਦੇਖਣ ਕਾਰਨ ਉਸ ਨੂੰ ਝਿੜਕਿਆ ਸੀ। ਮੁਹੰਮਦ ਆਲਮ ਨੇ ਗਲਫ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚੇ ਨੂੰ ਸੁਰੱਖਿਅਤ ਦੇਖਣਾ ਚਾਹੁੰਦੇ ਹਨ ਤੇ ਜਦੋਂ ਦਾ ਉਹ ਲਾਪਤਾ ਹੋਇਆ ਹੈ ਉਹ ਇਹੀ ਪ੍ਰਾਰਥਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਮੇਰੇ ਬੇਟੇ ਨੂੰ ਘਰ ਲਿਆਵੇ ਜਾਂ ਉਸ ਦੀ ਕੋਈ ਜਾਣਕਾਰੀ ਦੇਵੇਗਾ ਉਸ ਨੂੰ ਅਸੀਂ 5000 ਦਿਰਹਮ ਦੇਵਾਂਗਾਂ। ਮੈਂ ਉਸ ਨੂੰ ਵਾਪਸ ਹਾਸਲ ਕਰਨਾ ਚਾਹੁੰਦਾ ਹਾਂ।
ਵੀਰਵਾਰ ਨੂੰ ਆਲਮ ਸ਼ਾਰਜਾਹ ਪੁਲਸ ਨਾਲ ਆਪਣੇ ਬੇਟੇ ਨੂੰ ਲੱਭਣ ਲਈ ਕਾਲਬਾ, ਫੁਜੀਰਾਹ ਵੀ ਗਏ। ਇਥੇ ਉਨ੍ਹਾਂ ਨੇ ਬੱਚਿਆਂ ਦੇ ਸੁਰੱਖਿਆ ਵਿਭਾਗ ਨਾਲ ਵੀ ਮੁਲਾਕਾਤ ਕੀਤੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਬੱਚੇ ਦੇ ਸਬੰਧ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
'ਹਾਫਿਜ਼ ਗਿਆਨ' 'ਤੇ ਅਮਰੀਕਾ 'ਚ ਹੀ ਘਿਰ ਗਏ ਟਰੰਪ
NEXT STORY