ਫਰਿਜ਼ਨੋ (ਨੀਟਾ ਮਾਛੀਕੇ)— ਫਰਿਜ਼ਨੋ ਨਿਵਾਸੀ ਉੱਘੇ ਸ਼ਾਇਰ ਦਲਜੀਤ ਸਿੰਘ ਰਿਆੜ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਅਮਰ ਕੌਰ ਰਿਆੜ (91) ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।
ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 14 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਮ ਫਾਉਲਰ (99 ਅਤੇ ਕਲੋਵਸ ਐਵਿਨਿਊ) ਵਿਖੇ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਗੁਰਦੁਵਾਰਾ ਸਿੰਘ ਸਭਾ (99 ਅਤੇ ਸ਼ਾਹ ਐਵਿਨਿਊ) ਫਰਿਜ਼ਨੋ ਵਿਖੇ ਪਵੇਗਾ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰੀ ਸਦਮਾ ਲੱਗਾ ਹੈ।
ਆਸਟ੍ਰੇਲੀਆ 'ਚ ਵੱਧ ਰਹੇ ਸੁਸਾਇਡ ਮਾਮਲਿਆਂ 'ਤੇ ਮਾਹਰਾਂ ਨੇ ਜਤਾਈ ਚਿੰਤਾ
NEXT STORY