ਬੀਜਿੰਗ— ਚੀਨ ਦੇ ਉਵਰਕ ਕਾਰਖਾਨੇ 'ਚ ਹੋਏ ਸ਼ਕਤੀਸ਼ਾਲੀ ਧਮਾਕੇ 'ਚ 14 ਹੋਰ ਲੋਕਾਂ ਦੀ ਮੌਤ ਨਾਲ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 78 ਹੋ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।
ਝਿਯਾਂਗਸ਼ੁਈ ਕਾਉਂਟੀ ਦੀ ਸਰਕਾਰ ਮੁਤਾਬਕ ਜਿਆਂਗਸੁ ਸੂਬੇ 'ਚ ਵੀਰਵਾਰ ਨੂੰ ਇਕ ਉਵਰਕ ਕਾਰਖਾਨੇ 'ਚ ਅੱਗ ਲੱਗਣ ਤੋਂ ਬਾਅਦ ਭਿਆਨਕ ਧਮਾਕਾ ਹੋਇਆ ਸੀ। ਐਤਵਾਰ ਨੂੰ ਮ੍ਰਿਤਕਾਂ ਦੀ ਗਿਣਤੀ 64 ਤੱਕ ਪਹੁੰਚ ਗਈ ਸੀ। ਸਰਕਾਰੀ ਪੱਤਰਕਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ ਸੋਮਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਵਧਕੇ 78 ਹੋ ਗਈ, ਜਿਨ੍ਹਾਂ 'ਚ 56 ਲਾਸ਼ਾਂ ਦੀ ਪਛਾਣ ਹੋ ਗਈ ਹੈ।
ਅਮਰੀਕਾ ਨੂੰ ਮਨਾਉਣ ਲਈ ਐਫ-16 ਦੀ ਵਰਤੋਂ 'ਤੇ ਪਾਕਿ ਨੇ ਫਿਰ ਬੋਲਿਆ ਝੂਠ
NEXT STORY