ਕੋਲੰਬੋ— ਸ਼੍ਰੀਲੰਕਾ ਦੇ ਰੱਖਿਆ ਸਕੱਤਰ ਹੈਮਸਿਰੀ ਫਰਨਾਡੋ ਨੇ ਈਸਟਰ ਬੰਬ ਧਮਾਕਿਆਂ ਦੇ ਕੁਝ ਦਿਨਾਂ ਬਾਅਦ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਈਸਟਰ ਐਤਵਾਰ ਨੂੰ ਤਿੰਨ ਚਰਚਾਂ ਤੇ ਤਿੰਨ ਲਗਜ਼ਰੀ ਹੋਟਲਾਂ 'ਚ ਹੋਏ ਆਤਮਘਾਤੀ ਹਮਲਿਆਂ 'ਚ ਲਗਭਗ 360 ਲੋਕ ਮਾਰੇ ਗਏ ਸਨ ਤੇ 500 ਤੋਂ ਵਧੇਰੇ ਲੋਕ ਜ਼ਖਮੀ ਹੋਏ ਸਨ।
ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਨੇ ਪਹਿਲਾਂ ਤੋਂ ਖੁਫੀਆ ਸੂਚਨਾ ਹੋਣ ਦੇ ਬਾਵਜੂਦ ਧਮਾਕਿਆਂ ਨੂੰ ਰੋਕਣ 'ਚ ਅਸਫਲ ਰਹਿਣ ਤੋਂ ਬਾਅਦ ਰੱਖਿਆ ਸਕੱਤਰ ਫਰਨਾਡੋ ਤੇ ਪੁਲਸ ਇੰਸਪੈਕਟਰ ਜਨਰਲ ਪੁਜੀਤ ਜਯਸੁੰਦਰਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਸੀ। ਕੋਲੰਬੋ ਗਜਟ ਦੀ ਖਬਰ ਮੁਤਾਬਕ ਫਰਨਾਡੋ ਨੇ ਰਾਸ਼ਟਰਪਤੀ ਸਿਰੀਸੇਨਾ ਦੀ ਅਪੀਲ 'ਤੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ।
ਓਬਾਮਾ ਦੇ ਬੈਸਟ ਫ੍ਰੈਂਡ ਲੜਨਗੇ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ
NEXT STORY