ਸਿੰਗਾਪੁਰ (ਭਾਸ਼ਾ)- ਬ੍ਰਿਟੇਨ ਵਿਚ ਰਹਿਣ ਵਾਲੇ ਸਿੱਖਾਂ ਨੇ ਪਹਿਲੀ ਤੇ ਦੂਜੇ ਵਿਸ਼ਵ ਜੰਗ ਦੌਰਾਨ ਬ੍ਰਿਟੇਨ ਵਲੋਂ ਲੜਦੇ ਹੋਏ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸਮਰਪਿਤ ਜੰਗੀ ਸਮਾਰਕ ਬਣਾਉਣ ਦੀ ਮੰਗ ਕੀਤੀ ਹੈ। ਸਿੱਖ ਭਾਈਚਾਰੇ ਦੇ ਸੀਨੀਅਰ ਮੈਂਬਰ ਨੇ ਇਹ ਗੱਲ ਕਹੀ। ਬ੍ਰਿਟਿਸ਼ ਸਿੱਖ ਰਿਪੋਰਟ 2019 ਦੇ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਹੋਰ ਜਨਤਕ ਅਥਾਰਟੀਆਂ ਵਲੋਂ ਡਾਟਾ ਦੀ ਪ੍ਰਭਾਵੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਮੱਧ ਲੰਡਨ ਵਿਚ ਸਮਾਰਕ ਲਈ ਸਥਾਨ ਮਿਲ ਸਕੇ। ਉਨ੍ਹਾਂ ਨੇ ਇਥੇ ਕਿਹਾਕਿ ਵੱਡੀ ਗਿਣਤੀ ਵਿਚ ਸਿੱਖ ਚਾਹੁੰਦੇ ਹਨ ਕਿ ਮੱਧ ਲੰਡਨ ਵਿਚ ਸਿੱਖਾਂ ਨੂੰ ਸਮਰਪਿਤ ਜੰਗੀ ਸਮਾਰਕ ਬਣੇ, ਜੋ ਪਹਿਲੀ ਅਤੇ ਦੂਜੇ ਵਿਸ਼ਵ ਜੰਗ ਵਿਚ ਸ਼ਹੀਦ ਹੋਏ ਸਨ। ਸਿੰਘ 19 ਤੋਂ 21 ਜੂਨ ਤੱਕ ਚੱਲਣ ਵਾਲੀ ਕੌਮਾਂਤਰੀ ਕਾਨਫਰੰਸ ਵਿਚ ਹਿੱਸਾ ਲੈਣ ਲਈ ਸਿੰਗਾਪੁਰ ਆਏ ਸਨ।
ਮੈਨੂੰ ਈਰਾਨ 'ਤੇ ਹਮਲਾ ਕਰਨ ਦੀ ਕੋਈ ਕਾਹਲੀ ਨਹੀਂ : ਟਰੰਪ
NEXT STORY