ਬੀਜਿੰਗ— ਚੀਨ ਨੇ ਵੀਰਵਾਰ ਨੂੰ ਕਿਹਾ ਕਿ ਚੀਨੀ ਮੂਲ ਦੇ ਆਸਟ੍ਰੇਲੀਆਈ ਲੇਖਕ ਤੇ ਲੋਕਤੰਤਰ ਸਮਰਥਕ ਯਾਂਗ ਹੇਂਗਜੁਨ ਨੂੰ ਰਾਸ਼ਟਰੀ ਸੁਰੱਖਿਆ ਦੇ ਆਧਾਰ 'ਤੇ ਹਿਰਾਸਤ 'ਚ ਲੈ ਲਿਆ ਗਿਆ ਹੈ। ਹੇਂਗਜੁਨ ਪੱਛਮ ਦੇ ਅਜਿਹੇ ਸਭ ਤੋਂ ਨਵੇਂ ਨਾਗਰਿਕ ਹਨ, ਜੋ ਚੀਨ ਵਲੋਂ ਲਗਾਏ ਗਏ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਯਾਂਗ ਨੂੰ ਅਜਿਹੇ ਸਮੇਂ ਹਿਰਾਸਤ 'ਚ ਲਿਆ ਗਿਆ ਹੈ ਜਦੋਂ ਪੱਛਣੀ ਦੇਸ਼ਾਂ ਤੇ ਚੀਨ ਦੇ ਵਿਚਾਲੇ ਪਹਿਲਾਂ ਤੋਂ ਹੀ ਤਣਾਅ ਵਧਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੈਨੇਡਾ ਦੇ ਨਾਲ ਤਣਾਅਪੂਰਨ ਸਬੰਧਾਂ ਵਿਚਾਲੇ ਚੀਨ ਨੇ ਦੋ ਕੈਨੇਡੀਅਨ ਲੋਕਾਂ ਨੂੰ ਹਿਰਾਸਤ 'ਚ ਲਿਆ ਸੀ, ਜਿਸ ਨਾਲ ਪੱਛਮੀ ਦੇਸ਼ਾਂ ਤੇ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਚੀਨ ਦੇ ਵਿਚਾਲੇ ਤਣਾਅ ਹੋਰ ਵਧ ਗਿਆ ਸੀ। ਆਸਟ੍ਰੇਲੀਆ ਨੇ ਮੰਗ ਕੀਤੀ ਹੈ ਕਿ ਯਾਂਗ ਦੇ ਨਾਲ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਵਿਵਹਾਰ ਕੀਤਾ ਜਾਵੇ ਤੇ ਨਾਲ ਹੀ ਸ਼ਿਕਾਇਤ ਕੀਤੀ ਕਿ ਬੀਜਿੰਗ ਨੇ ਚਾਰ ਦਿਨ ਬਾਅਦ ਉਨ੍ਹਾਂ ਨੂੰ ਇਸ ਦੀ ਸੂਚਨਾ ਦਿੱਤੀ ਜਦਕਿ ਤਿੰਨ ਦਿਨਾਂ ਦੇ ਅੰਦਰ ਕੈਨਬਰਾ ਨੂੰ ਉਨ੍ਹਾਂ ਦੀ ਨਜ਼ਰਬੰਦੀ ਬਾਰੇ ਸੂਚਿਤ ਕਰਨਾ ਸੀ।
ਸਾਬਕਾ ਚੀਨੀ ਡਿਪਲੋਮੈਟ ਯਾਂਗ ਨੂੰ ਬੀਤੇ ਹਫਤੇ ਅਮਰੀਕਾ ਤੋਂ ਚੀਨ ਪਰਤਣ 'ਤੇ ਹਿਰਾਸਤ 'ਚ ਲੈ ਲਿਆ ਗਿਆ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਯਿੰਗ ਨੇ ਕਿਹਾ ਕਿ ਬੀਜਿੰਗ ਸਟੇਟ ਸੁਰੱਖਿਆ ਨੇ ਯਾਂਗ ਹੇਂਗਜੁਨ ਖਿਲਾਫ ਲੋੜੀਂਦੇ ਕਦਮ ਚੁੱਕਿਆ ਤੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਸ਼ੱਕ ਹੈ ਕਿ ਇਹ ਅਜਿਹੀਆਂ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੈ, ਜਿਸ ਨਾਲ ਚੀਨ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ। ਆਸਟ੍ਰੇਲੀਆਈ ਰੱਖਿਆ ਮੰਤਰੀ ਕ੍ਰਿਸਟੋਫਰ ਪਾਯਨੇ ਬੀਜਿੰਗ ਦੀ ਅਧਿਕਾਰਿਕ ਯਾਤਰਾ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਵੀਰਵਾਰ ਨੂੰ ਆਪਣੇ ਚੀਨੀ ਹਮਰੁਤਬਾ ਦੇ ਸਾਹਮਣੇ ਇਸ ਮੁੱਦੇ ਨੂੰ ਚੁਕਣਗੇ। ਆਸਟ੍ਰੇਲੀਆਈ ਵਿਦੇਸ਼ ਮੰਤਰੀ ਮੈਰਿਸ ਪਾਯਨੇ ਨੇ ਪਹਿਲੇ ਕਿਹਾ ਸੀ ਕਿ ਡਿਪਲੋਮੈਟਿਕਾਂ ਨੇ ਮਾਮਲੇ 'ਚ ਚਰਚਾ ਲਈ ਬੀਜਿੰਗ 'ਚ ਚੀਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਤੇ ਸਪੱਸ਼ਟੀਕਰਨ ਮੰਗ ਰਹੇ ਹਨ।
ਕਿਮ ਜੋਂਗ ਨੇ ਟਰੰਪ ਨੂੰ ਦੂਜੀ ਵਾਰ ਮਿਲਣ ਲਈ ਸ਼ੁਰੂ ਕੀਤੀਆਂ ਤਿਆਰੀਆਂ
NEXT STORY