ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਦੇ ਮੁੱਦੇ 'ਤੇ ਸਖਤ ਰਵੱਈਆ ਅਪਨਾਉਂਦੇ ਹੋਏ ਕਿਹਾ ਕਿ ਅਮਰੀਕਾ ਵਿਚ ਗੈਰ ਕਾਨੂੰਨੀ ਰੂਪ ਵਿਚ ਦਾਖਲ ਹੋਣ ਵਾਲਿਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ਵਿਚ ਲਿਆ ਜਾਵੇਗਾ। ਇਸ ਮਗਰੋਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ। ਟਰੰਪ ਵੱਲੋਂ ਇਹ ਧਮਕੀ ਮੱਧ ਅਮਰੀਕੀ ਦੇਸ਼ਾਂ-ਹੋਂਡੁਰਾਸ, ਗਵਾਟੇਮਾਲਾ ਅਤੇ ਅਲ ਸਲਵਾਡੋਰ ਨੂੰ ਦਿੱਤੀ ਗਈ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਨ੍ਹਾਂ ਦੇਸ਼ਾਂ ਨੇ ਆਪਣੇ ਇੱਥੋਂ ਅਮਰੀਕਾ ਆ ਰਹੇ ਪ੍ਰਵਾਸੀ ਸਮੂਹ ਨੂੰ ਨਹੀਂ ਰੋਕਿਆ ਤਾਂ ਅਮਰੀਕਾ ਤੋਂ ਮਿਲਣ ਵਾਲੀ ਵਿਦੇਸ਼ੀ ਮਦਦ ਬੰਦ ਕਰ ਦਿੱਤੀ ਜਾਵੇਗੀ।
ਰਾਸ਼ਟਰਪਤੀ ਵੱਲੋਂ ਇਹ ਚਿਤਾਵਨੀ ਅਜਿਹੇ ਸਮੇਂ ਵਿਚ ਦਿੱਤੀ ਗਈ ਜਦੋਂ ਖਬਰਾਂ ਆ ਰਹੀਆਂ ਹਨ ਕਿ ਹੋਂਡੁਰਾਸ ਤੋਂ ਕਰੀਬ 1600 ਲੋਕਾਂ ਦੇ ਇਕ ਸਮੂਹ ਨੇ ਅਮਰੀਕਾ ਵੱਲ ਰੁੱਖ਼ ਕੀਤਾ ਹੈ। ਕਰੀਬ 1600 ਲੋਕਾਂ ਦੇ ਇਸ ਸਮੂਹ ਦਾ ਗਠਨ ਸ਼ਨੀਵਾਰ ਨੂੰ ਹੋਂਡੁਰਾਸ ਦੇ ਸੇਨ ਪੈਡਰੋ ਸੂਲਾ ਸ਼ਹਿਰ ਵਿਚ ਹੋਇਆ ਸੀ। ਸੋਮਵਾਰ ਨੂੰ ਇਹ ਸਮੂਹ ਗਵਾਟੇਮਾਲਾ ਨੂੰ ਪਾਰ ਕਰ ਗਿਆ। ਗਵਾਟੇਮਾਲਾ ਨੇ ਮੰਗਲਵਾਰ ਨੂੰ ਇਸ ਦੇ ਕੁਝ ਕੁਆਰਡੀਨੇਟਰਾਂ ਨੂੰ ਹਿਰਾਸਤ ਵਿਚ ਲਿਆ ਸੀ। ਭਾਵੇਂਕਿ ਸਮੂਹ ਦੇ ਹੋਰ ਮੈਂਬਰ ਨਹੀਂ ਰੁਕੇ ਅਤੇ ਗਵਾਟੇਮਾਲਾ ਨੂੰ ਪਾਰ ਕਰ ਕੇ ਅਮਰੀਕਾ ਲਈ ਵੱਧ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਕਿਹਾ,''ਅਮਰੀਕੀ ਸਰਕਾਰ ਨੇ ਤਿੰਨ ਦੇਸ਼ਾਂ ਹੋਂਡੁਰਾਸ, ਗਵਾਟੇਮਾਲਾ ਅਤੇ ਅਲ ਸਲਵਾਡੋਰ ਨੂੰ ਦੱਸ ਦਿੱਤਾ ਹੈ ਕਿ ਜੇ ਉਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਤਾਂ ਸਾਰੀ ਮਦਦ ਰੋਕ ਦਿੱਤੀ ਜਾਵੇਗੀ।''
ਟਰੰਪ ਨੇ ਦੂਜੇ ਟਵੀਟ ਵਿਚ ਕਿਹਾ,''ਅਸੀਂ ਤਿੰਨੇ ਦੇਸ਼ਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਨੇ ਆਪਣੇ ਨਾਗਰਿਕਾਂ ਜਾਂ ਫਿਰ ਕਿਸੇ ਹੋਰ ਨੂੰ ਆਪਣੀਆਂ ਸੀਮਾਵਾਂ ਨੂੰ ਪਾਰ ਕਰ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਤਾਂ ਸਾਰੀ ਮਦਦ ਰੋਕ ਦਿੱਤੀ ਜਾਵੇਗੀ।'' ਅਮਰੀਕਾ ਨੇ ਸਾਲ 2017 ਵਿਚ ਗਵਾਟੇਮਾਲਾ ਨੂੰ 24.8 ਕਰੋੜ ਡਾਲਰ, ਹੋਂਡੁਰਾਸ ਨੂੰ 17.5 ਕਰੋੜ ਡਾਲਰ ਅਤੇ ਅਲ ਸਲਵਾਡੋਰ ਨੂੰ 11.5 ਕਰੋੜ ਡਾਲਰ ਦੀ ਮਦਦ ਦਿੱਤੀ ਸੀ।
ਅਫਗਾਨਿਸਤਾਨ 'ਚ ਬੰਬ ਧਮਾਕਾ, ਚੋਣਾਂ ਲੜ ਰਹੇ ਉਮੀਦਵਾਰ ਦੀ ਮੌਤ ਤੇ ਹੋਰ 7 ਜ਼ਖਮੀ
NEXT STORY