ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੁਨੀਆ ਦੀ ਭੂਗੋਲਿਕ ਸਥਿਤੀ ਦਾ ਬਿਲਕੁਲ ਅੰਦਾਜ਼ਾ ਨਹੀਂ ਹੈ। ਇਕ ਵਾਰ ਉਹਨਾਂ ਨੇ ਭਰੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਤੱਕ ਕਹਿ ਦਿੱਤਾ ਸੀ ਕਿ ਭਾਰਤ ਦੀ ਸਰਹੱਦ ਚੀਨ ਨਾਲ ਨਹੀਂ ਲੱਗੀ ਹੈ। ਟਰੰਪ ਦੇ ਇਕ ਸਹਿਯੋਗੀ ਨੇ ਕਿਹਾ ਕਿ ਮੋਦੀ ਨੇ ਉਸ ਬੈਠਕ ਨੂੰ ਵਿਚਾਲੇ ਹੀ ਛੱਡ ਦਿੱਤਾ ਸੀ।
ਮੋਦੀ ਦੇ ਚਿਹਰੇ ਦੇ ਹਾਵ-ਭਾਵ ਇਸ ਪਾਸੇ ਇਸ਼ਾਰਾ ਕਰ ਰਹੇ ਸਨ ਕਿ ਉਹ ਟਰੰਪ ਦੇ ਬਾਰੇ ਵਿਚ ਕਹਿ ਰਹੇ ਹਨ ਕਿ ਇਹ ਸ਼ਖਸ ਗੰਭੀਰ ਨਹੀਂ ਹੈ। ਮੈਂ ਇਸ ਆਦਮੀ ਨੂੰ ਇਕ ਸਾਥੀ ਦੇ ਰੂਪ ਵਿਚ ਸਵਿਕਾਰ ਨਹੀਂ ਕਰ ਸਕਦਾ। ਇਹ ਦਾਅਵਾ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੇ ਦੋ ਪੱਤਰਕਾਰਾਂ ਫਿਲਪ ਰਕਰ ਤੇ ਕੈਰੋਲ ਲਿਓਨਿੰਗ ਨੇ ਆਪਣੀ ਹਾਲ ਵਿਚ ਪ੍ਰਕਾਸ਼ਿਤ ਪੁਸਤਕ 'ਓ ਵੈਰੀ ਸਟੇਬਲ ਜੀਨੀਅਸ' ਵਿਚ ਕੀਤਾ ਹੈ। ਇਹਨਾਂ ਪੱਤਰਕਾਰਂ ਨੇ ਦੋ ਵਾਰ ਪੁਲਿਤਜ਼ਰ ਐਵਾਰਡ ਵੀ ਜਿੱਤਿਆ ਹੈ।
ਟਰੰਪ ਮੋਦੀ ਦੀ ਪਹਿਲੀ ਮੁਲਾਕਾਤ ਦਾ ਹੈ ਮਾਮਲਾ
ਅਮਰੀਕੀ ਰਾਸ਼ਟਰਪਤੀ ਵਲੋਂ ਭਾਰਤ ਤੇ ਚੀਨ ਦੇ ਸਬੰਧ ਵਿਚ ਕੀਤੀ ਗਈ ਇਕ ਟਿੱਪਣੀ ਨਾਲ ਜੁੜਿਆ ਇਹ ਦਾਆਵਾ ਟਰੰਪ ਦੇ ਕਰੀਬੀ ਸੂਤਰਾਂ ਦੇ ਆਧਾਰ 'ਤੇ ਕੀਤਾ ਗਿਆ ਹੈ। 417 ਪੇਜ ਦੀ ਪੁਸਤਕ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ਤੋਂ ਬਾਅਦ ਭਾਰਤ ਨੇ ਅਮਰੀਕਾ ਦੇ ਨਾਲ ਡਿਪਲੋਮੈਟਿਕ ਰਿਸ਼ਤੇ ਨੂੰ ਇਕ ਪੈਰ ਪਿੱਛੇ ਖਿੱਚ ਲਿਆ ਸੀ। ਕਿਤਾਬ ਵਿਚ ਜ਼ਿਕਰ ਨਹੀਂ ਹੈ ਕਿ ਇਹ ਘਟਨਾਕ੍ਰਮ ਦੋਵਾਂ ਨੇਤਾਵਾਂ ਦੇ ਵਿਚਾਲੇ ਕਿਹੜੀ ਮੁਲਾਕਾਤ ਦਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਟਰੰਪ ਦੀ ਮੋਦੀ ਨਾਲ ਪਹਿਲੀ ਮੁਲਾਕਾਤ ਹੋ ਸਕਦੀ ਹੈ।
ਟਰੰਪ ਸੋਚਦੇ ਸਨ ਕਿ ਨੇਪਾਲ-ਭੂਟਾਨ ਭਾਰਤ ਵਿਚ ਹਨ
ਅਮਰੀਕੀ ਸਰਕਾਰ ਦੇ ਸਾਬਕਾ ਸਲਾਹਕਾਰ ਟਰੰਪ ਨੂੰ ਕਈ ਵਾਰ ਖਤਰਨਾਕ ਤਰੀਕੇ ਨਾਲ ਬੇਖਬਰ ਹੋਣ ਤੱਕ ਦੀ ਗੱਲ ਕਹਿ ਚੁੱਕੇ ਹਨ। ਟਰੰਪ ਸੋਚਦੇ ਸਨ ਕਿ ਨੇਪਾਲ-ਭੂਟਾਨ ਭਾਰਤ ਵਿਚ ਹਨ। ਪਿਛਲੇ ਸਾਲ ਟਰੰਪ ਨੇ ਕਿਹਾ ਕਿ ਮੋਦੀ ਨੇ ਜਾਪਾਨ ਦੇ ਓਸਾਕਾ ਵਿਚ ਜੀ-20 ਸਿਖਰ ਸੰਮੇਲਨ ਵਿਚ ਬੈਠਕ ਦੌਰਾਨ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਦੇ ਲਈ ਉਹਨਾਂ ਨੂੰ ਵਿਚੋਲਗੀ ਦੀ ਮੰਗ ਕੀਤੀ। ਟਰੰਪ ਦੇ ਇਸ ਬਿਆਨ ਨੂੰ ਭਾਰਤ ਵਿਦੇਸ਼ ਮੰਤਰਾਲੇ ਨੇ ਝੂਠਾ ਕਰਾਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਨੇ ਅਮਰੀਕੀ ਪੱਤਰਕਾਰਾਂ ਦੇ ਇਸ ਦਾਅਵੇ 'ਤੇ ਕੋਈ ਟਿੱਪਣੀ ਨਹੀਂ ਕੀਤੀ।
ਬਿਆਨ ਤੋਂ ਬਾਅਦ ਭਾਰਤ-ਚੀਨ ਦੀ ਸਰਹੱਦ ਸਰਚ ਕਰਨ ਲੱਗੇ ਲੋਕ
ਟਰੰਪ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਭਾਰਤੀਆਂ ਨੇ ਗੂਗਲ 'ਤੇ ਭਾਰਤ-ਚੀਨ ਦੀ ਸਰਹੱਦ ਦੇ ਬਾਰੇ ਵਿਚ ਸਭ ਤੋਂ ਜ਼ਿਆਦਾ ਸਰਚ ਕੀਤਾ। ਲੋਕਾਂ ਨੇ ਦੋਵਾਂ ਦੇਸ਼ਾਂ ਦੀ ਸਰਹੱਦ ਦੇ ਨਾਂ, ਲੰਬਾਈ ਤੇ ਉਸ ਥਾਂ ਦੇ ਬਾਰੇ ਵਿਚ ਸਰਚ ਕੀਤਾ, ਜਿਥੇ ਉਹ ਭਾਰਤ ਨਾਲ ਮਿਲਦੀ ਹੈ। ਭਾਰਤ ਤੇ ਚੀਨ ਦੇ ਵਿਚਾਲੇ 3,488 ਕਿਲੋਮੀਟਰ ਲੰਬੀ ਕੰਟਰੋਲ ਰੇਖਾ 'ਤੇ ਸਰਹੱਦੀ ਵਿਵਾਦ ਅਣਸੁਲਝਿਆ ਹੈ।
ਅਮਰੀਕਾ : ਪਤਨੀ ਨੇ ਜ਼ਹਿਰ ਦੇ ਪਤੀ ਨੂੰ ਮਾਰਨ ਦਾ ਅਪਰਾਧ ਕਬੂਲਿਆ
NEXT STORY