ਵਾਸ਼ਿੰਗਟਨ— ਅਮਰੀਕਾ ਤੇ ਈਰਾਨ ਕੀ ਹੁਣ ਜੰਗ ਤੱਕ ਪਹੁੰਚ ਗਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਈਰਾਨ ਅਮਰੀਕਾ ਦੇ ਨਾਲ ਜੰਗ ਲੜਦਾ ਹੈ ਤਾਂ ਅਧਿਕਾਰਿਤ ਤੌਰ 'ਤੇ ਉਸ ਦਾ ਅੰਤ ਹੋ ਜਾਵੇਗਾ।
ਡੋਨਾਲਡ ਟਰੰਪ ਨੇ ਆਪਣੇ ਟਵੀਟ 'ਚ ਈਰਾਨ ਨੂੰ ਧਮਕੀ ਦਿੰਦੇ ਹੋਏ ਲਿਖਿਆ ਕਿ ਜੇਕਰ ਈਰਾਨ ਲੜਨਾ ਹੀ ਚਾਹੁੰਦਾ ਹੈ ਤਾਂ ਇਹ ਉਸ ਦਾ ਅਧਿਕਾਰਿਤ ਤੌਰ 'ਤੇ ਅੰਤ ਹੋਵੇਗਾ। ਅਮਰੀਕਾ ਨੂੰ ਦੁਬਾਰਾ ਧਮਕੀ ਨਾ ਦੇਣਾ।
ਵਾਸ਼ਿੰਗਟਨ 'ਚ ਇਕ ਖੂਫੀਆ ਰਿਪੋਰਟ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸੰਭਾਵਿਤ ਫੌਜੀ ਟਕਰਾਅ ਨੂੰ ਲੈ ਕੇ ਬਹਿਸ ਛਿੜਨ 'ਤੇ ਟਰੰਪ ਦੇ ਇਸ ਟਵੀਟ ਨੇ ਅਮਰੀਕਾ 'ਚ ਇਸ ਡਰ ਨੂੰ ਹੋਰ ਹਵਾ ਦੇ ਦਿੱਤੀ ਹੈ ਕਿ ਦੋਵੇਂ ਦੇਸ਼ ਇਕ-ਦੂਜੇ ਨਾਲ ਜੰਗ ਲੜ ਸਕਦੇ ਹਨ। ਅਮਰੀਕੀ ਖੁਫੀਆ ਰਿਪੋਰਟ ਮੁਤਾਬਕ ਈਰਾਨ ਅਮਰੀਕਾ ਦੇ ਮਹੱਤਵਪੂਰਨ ਸੰਸਥਾਨਾਂ ਤੇ ਜਾਇਦਾਦ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰ ਸਕਦਾ ਹੈ।
ਇਕ ਰਿਪੋਰਟ 'ਚ ਅਮਰੀਕਾ ਦੇ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਫਾਰਸ ਖਾੜੀ 'ਚ ਈਰਾਨੀ ਵਪਾਰਕ ਜਹਾਜ਼ਾਂ ਦੀਆਂ ਜੋ ਤਸਵੀਰਾਂ ਆਈਆਂ ਹਨ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਵਪਾਰਕ ਜਹਾਜ਼ ਦੀ ਆੜ 'ਚ ਜੰਗੀ ਜਹਾਜ਼ ਤੇ ਮਿਜ਼ਾਇਲਾਂ ਲਿਜਾਈਆਂ ਜਾ ਰਹੀਆਂ ਹਨ। ਹਾਲਾਂਕਿ ਅਮਰੀਕੀ ਸਰਕਾਰ ਨੇ ਹੁਣ ਤੱਕ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ ਤੇ ਹਥਿਆਰ ਲਿਜਾਣ ਦੇ ਅਮਰੀਕਾ ਦੇ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ।
ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਮੀਡੀਆ ਦੀ ਜੋ ਰਿਪੋਰਟ ਸਾਹਮਣੇ ਆਈ ਸੀ, ਉਸ 'ਚ ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਜਿਸ ਤਰ੍ਹਾਂ ਫਾਰਸ ਖਾੜੀ ਤੋਂ ਬਾਹਰ ਈਰਾਨੀ ਸਮਰਥਿਤ ਬਲ ਦੇ ਫੌਜੀ ਜਹਾਜ਼ਾਂ ਦੀ ਮੂਵਮੈਂਟ ਹੋ ਰਹੀ ਹੈ ਉਹ ਈਰਾਨ ਦੇ ਪੁਰਾਣੇ ਪਰਿਵਾਹਨ ਪੈਟਰਨ ਨਾਲ ਮਿਲਦਾ-ਜੁਲਦਾ ਨਹੀਂ ਹੈ। ਇਹ ਰਿਪੋਰਟ ਅਮਰੀਕਾ ਤੇ ਈਰਾਨ ਦੇ ਵਿਚਾਲੇ ਵਧਦੇ ਤਣਾਅ ਨਾਲ ਪੈਦਾ ਹੋਏ ਖਤਰੇ ਦੀ ਸਮੀਖਿਆ ਦਾ ਹਿੱਸਾ ਹੈ।
ਦੱਸ ਦਈਏ ਕਿ ਅਮਰੀਕਾ ਤੇ ਈਰਾਨ ਦੇ ਵਿਚਾਲੇ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਬੀਤੇ ਦਿਨੀਂ ਈਰਾਨ 'ਤੇ ਪਾਬੰਦੀ ਲਗਾਉਂਦੇ ਹੋਏ ਅਮਰੀਕਾ ਨੇ ਕਈ ਦੇਸ਼ਾਂ ਨੂੰ ਉਨ੍ਹਾਂ ਨਾਲ ਵਪਾਰਕ ਰਿਸ਼ਤੇ ਤੋੜਨ ਲਈ ਕਿਹਾ ਸੀ, ਜਿਸ 'ਚ ਭਾਰਤ ਵੀ ਸ਼ਾਮਲ ਹੈ। ਅਮਰੀਕਾ ਨੇ ਭਾਰਤ ਦੀ ਈਰਾਨ ਤੋਂ ਤੇਲ ਖਰੀਦਣ ਦੀ ਛੋਟ ਨੂੰ ਖਤਮ ਕਰ ਦਿੱਤਾ ਸੀ।
ਭਾਰਤੀ ਨੂੰ ਇਸਲਾਮਿਕ ਸਟੇਟ ਨਾਲ ਜੁੜਨ ਦੀ ਕੋਸ਼ਿਸ਼ ਕਾਰਨ 14 ਸਾਲ ਦੀ ਕੈਦ
NEXT STORY