ਵਾਸ਼ਿੰਗਟਨ— ਮੀਡੀਆ ਖਬਰਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਯਾਤਰਾ 'ਤੇ ਆ ਰਹੇ ਹਨ। ਟਰੰਪ ਦੀ ਇਸ ਯਾਤਰਾ ਤੋਂ ਵਪਾਰੀ ਵਰਗ ਨੂੰ ਕਾਫੀ ਆਸ ਹੈ। 'ਹਾਊਡੀ ਮੋਦੀ' ਵਾਂਗ ਇਹ ਮੀਟਿੰਗ ਵੀ ਬਹੁਤ ਖਾਸ ਰਹੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਚੋਣਾਂ ਤੋਂ ਪਹਿਲਾਂ ਭਾਰਤੀਆਂ ਨੂੰ ਖੁਸ਼ ਕਰਨ ਲਈ ਇਹ ਯਾਤਰਾ ਕਰ ਰਹੇ ਹਨ। ਟਰੰਪ ਦੀ ਯਾਤਰਾ ਤੋਂ ਪਹਿਲਾਂ ਸਟੇਟ ਡਿਪਾਰਟਮੈਂਟ ਦਾ ਵਫਦ ਭਾਰਤ ਦਾ ਦੌਰਾ ਜਲਦ ਹੀ ਕਰ ਸਕਦਾ ਹੈ। ਪਿਛਲੇ ਮਹੀਨੇ ਭਾਰਤੀ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਵਲੋਂ 2+ 2 ਵਾਰਤਾ ਲਈ ਅਮਰੀਕਾ ਦਾ ਦੌਰਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਭਾਰਤੀ ਅੰਬੈਸਡਰ ਹਰਸ਼ ਵਰਧਨ. ਸ਼੍ਰਿੰਗਲਾ ਵੀ ਟਰੰਪ ਨਾਲ ਮੁਲਾਕਾਤ ਕਰਕੇ ਭਾਰਤ ਵਾਪਸ ਆਏ ਹਨ।
ਟਰੰਪ ਦੀ ਇਸ ਫੇਰੀ ਨਾਲ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ। ਜਦ ਮੋਦੀ ਹਿਊਸਟਨ ਵਿਖੇ 'ਹਾਊਡੀ ਮੋਦੀ' ਸੰਮੇਲਨ ਦੌਰਾਨ ਟਰੰਪ ਨੂੰ ਮਿਲੇ ਸਨ ਤਾਂ ਇਸ ਜੋੜੀ ਨੂੰ ਮੀਡੀਆ ਤੇ ਲੋਕਾਂ ਵਲੋਂ ਕਾਫੀ ਉਤਸ਼ਾਹਿਤ ਕੀਤਾ ਗਿਆ ਸੀ। ਵੱਡੀ ਗਿਣਤੀ 'ਚ ਭਾਰਤੀ ਭਾਈਚਾਰਾ ਅਮਰੀਕਾ ਰਹਿੰਦਾ ਹੈ ਤੇ ਆਸ ਹੈ ਕਿ ਟਰੰਪ ਦੀ ਫੇਰੀ ਬਹੁਤ ਖਾਸ ਰਹੇਗੀ।
ਉੱਤਰੀ ਬੁਰਕੀਨਾ ਫਾਸੋ 'ਚ ਜਿਹਾਦੀ ਹਮਲੇ ਦੌਰਾਨ 36 ਲੋਕਾਂ ਦੀ ਮੌਤ
NEXT STORY