ਦੁਬਈ(ਬਿਊਰੋ)— ਦੁਬਈ ਵਿਚ ਭ੍ਰਿਸ਼ਟਾਚਾਰ ਵਿਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸਾਰਿਆਂ ਉੱਤੇ ਹੋਵੇਗੀ। ਚਾਹੇ ਉਹ ਪ੍ਰਿੰਸ, ਪ੍ਰਿੰਸਿਸ ਹੋਵੇ ਜਾਂ ਫਿਰ ਵੱਡੇ ਰੁਤਬੇ ਦੇ ਲੋਕ। ਸਾਰਿਆਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿਚ 11 ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਬਾਅਦ ਤੋਂ ਪ੍ਰਿੰਸ ਅਤੇ ਪ੍ਰਿੰਸੇਸ ਵਿਚਕਾਰ ਹੜਕੰਪ ਮੱਚ ਗਿਆ ਹੈ। ਇਕ ਅਜਿਹੀ ਹੀ ਰਾਜਕੁਮਾਰੀ ਹੈ ਜਿਸ ਦਾ ਨਾਮ ਵੀ ਭ੍ਰਿਸ਼ਟਾਚਾਰ ਵਿਚ ਆਇਆ ਸੀ ਪਰ ਉਹ ਜਾਂਚ ਵਿਚ ਪਾਕ ਸਾਫ਼ ਨਿਕਲੀ। ਇਹ ਹੋਰ ਕੋਈ ਨਹੀਂ ਦੁਬਈ ਦੇ ਪ੍ਰਧਾਨ ਮੰਤਰੀ ਰਾਸ਼ਿਦ ਅਲ ਮਕਤੂਮ ਦੀ ਧੀ ਸ਼ੇਖ ਮਾਹੇਰਾ ਹੈ।
ਰਾਇਲ ਲਾਈਫ ਜਿਊਂਦੀ ਹੈ ਇਹ ਰਾਜਕੁਮਾਰੀ
ਦੁਬਈ ਵਿਚ ਉਂਝ ਤਾਂ ਕਈ ਰਾਜਕੁਮਾਰ ਅਤੇ ਰਾਜਕੁਮਾਰੀਆਂ ਹਨ ਪਰ ਸ਼ੇਖ ਮਾਹੇਰਾ ਆਪਣੇ ਲਾਈਫ ਸਟਾਇਲ ਲਈ ਕਾਫੀ ਫੇਮਸ ਹੈ। ਉਹ ਆਪਣੀ ਲਗਜਰੀ ਕਾਰਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੂੰ ਮਹਿੰਗੀ ਕਾਰਾਂ ਦਾ ਕਾਫ਼ੀ ਸ਼ੌਕ ਹੈ। ਉਨ੍ਹਾਂ ਕੋਲ ਲੈਂਬਰਗਿਨੀ, ਰਾਲਸ ਰਾਇਸ, ਬੀ.ਬੀ.ਟੀ ਵਰਗੀਆਂ ਸ਼ਾਨਦਾਰ ਕਾਰਾਂ ਹਨ। ਮਾਹੇਰਾ ਨੂੰ ਸਪੋਰਟਸ ਗੇਮਸ ਵੀ ਖੇਡਣਾ ਕਾਫ਼ੀ ਪਸੰਦ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਘੁੜਸਵਾਰੀ ਦਾ ਵੀ ਕਾਫ਼ੀ ਸ਼ੌਂਕ ਹੈ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹਨ ਤਸਵੀਰਾਂ
ਮਾਹੇਰਾ ਰਾਇਲ ਲਾਈਫ ਲਈ ਜਾਣੀ ਜਾਂਦੀ ਹਨ। ਉਨ੍ਹਾਂ ਦੇ ਇੰਸਟਾਗਰਾਮ ਤੋਂ ਲੈ ਕੇ ਫੇਸਬੁੱਕ ਤੱਕ ਕਈ ਫੈਨ ਪੇਜ ਹਨ। ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਦੱਸਣਯੋਗ ਹੈ ਕਿ ਜਦੋਂ ਉਨ੍ਹਾਂ ਦਾ ਨਾਮ ਜਾਂਚ ਵਿਚ ਆਇਆ ਸੀ ਤਾਂ ਫੈਨਜ਼ ਨੇ ਸੋਸ਼ਲ ਮੀਡੀਆ ਉੱਤੇ ਨਰਾਜ਼ਗੀ ਜ਼ਾਹਰ ਕੀਤੀ ਸੀ ਪਰ ਜਿਵੇਂ ਹੀ ਪਤਾ ਲੱਗਾ ਕਿ ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਵਰਗਾ ਕੋਈ ਇਲਜ਼ਾਮ ਨਹੀਂ ਹੈ ਤਾਂ ਉਨ੍ਹਾਂ ਦੇ ਫੈਨਜ਼ ਨੂੰ ਕਾਫ਼ੀ ਖੁਸ਼ੀ ਹੋਈ ਸੀ।
ਕੈਮਰੂਨ ਦੀ ਸੰਸਦ ਵਿਚ ਲੱਗੀ ਭਿਆਨਕ ਅੱਗ, ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵਾਇਰਲ
NEXT STORY