ਇੰਟਰਨੈਸ਼ਨਲ ਡੈਸਕ- ਦੁਬਈ 'ਚ ਵਧਦੀ ਆਬਾਦੀ, ਸ਼ਹਿਰੀ ਵਿਕਾਸ ਅਤੇ ਮਜ਼ਬੂਤ ਆਰਥਿਕ ਗਤੀਵਿਧੀਆਂ ਕਾਰਨ ਵਾਹਨਾਂ ਦੀ ਖਰੀਦਦਾਰੀ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਦੁਬਈ ਦੇ ਰੋਡਜ਼ ਐਂਡ ਟ੍ਰਾਂਸਪੋਰਟ ਅਥਾਰਟੀ (RTA) ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਸਾਲ 2026 ਦੀ ਪਹਿਲੀ ਛਿਮਾਹੀ ਦੌਰਾਨ ਦੁਬਈ ਵਿੱਚ 1,96,042 ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਹੋਈ ਹੈ, ਜੋ ਕਿ ਔਸਤਨ ਰੋਜ਼ਾਨਾ 1,000 ਤੋਂ ਵੀ ਵੱਧ ਬਣਦੀ ਹੈ। ਇਸ ਹਿਸਾਬ ਨਾਲ ਦੁਬਈ 'ਚ ਹਰ ਮਹੀਨੇ ਲਗਭਗ 32,000 ਤੋਂ ਵੱਧ ਨਵੀਆਂ ਗੱਡੀਆਂ ਸੜਕਾਂ 'ਤੇ ਉਤਰ ਰਹੀਆਂ ਹਨ।
RTA ਦੇ ਲਾਇਸੈਂਸਿੰਗ ਏਜੰਸੀ ਦੇ ਸੀ.ਈ.ਓ. ਅਹਿਮਦ ਮਹਿਬੂਬ ਅਨੁਸਾਰ, ਗੱਡੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਦੁਬਈ 'ਚ ਮੌਜੂਦਾ 30 ਵਾਹਨ ਟੈਸਟਿੰਗ ਸੈਂਟਰਾਂ ਦੀ ਗਿਣਤੀ ਵਧਾ ਕੇ 2030 ਤੱਕ 35 ਕਰਨ ਦੀ ਯੋਜਨਾ ਹੈ।
ਆਰ.ਟੀ.ਏ. ਨੇ ਇਲੈਕਟ੍ਰਿਕ ਵਾਹਨਾਂ ਦੀ ਜਾਂਚ ਲਈ ਵੀ ਨਵੇਂ ਨਿਯਮ ਲਾਗੂ ਕੀਤੇ ਹਨ। ਇਸ ਤੋਂ ਇਲਾਵਾ, ਗੱਡੀਆਂ ਦੀ ਫਿਟਨੈੱਸ ਅਤੇ ਲਾਇਸੈਂਸਿੰਗ ਪ੍ਰੋਸੈੱਸ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ 'ਮਸ਼ੀਨ ਲਰਨਿੰਗ' ਦੀ ਵਰਤੋਂ ਕੀਤੀ ਜਾ ਰਹੀ ਹੈ।
Cold War ਦਾ ਰੂਪ ਧਾਰ ਗਈ ਮਿਡਲ ਈਸਟ ਦੀ ਜੰਗ ! ਹੁਣ ਅਦਨ ਦੇ ਏਅਰਪੋਰਟ 'ਤੇ ਹੋ ਗਿਆ ਮਿਜ਼ਾਈਲ ਹਮਲਾ
NEXT STORY