ਰੋਮ (ਏਜੰਸੀ)- ਇਟਲੀ ਦੀ ਸਭ ਤੋਂ ਸ਼ਾਨਦਾਰ ਸਰਕਸ ਵਿਚੋਂ ਇਕ ਸਿਰਕੋ ਓਰਫੀ ਦੇ ਰਿੰਗ ਵਿਚ ਵੀਰਵਾਰ ਰਾਤ ਨੂੰ ਇਕ ਵੱਡੀ ਘਟਨਾ ਵਾਪਰ ਗਈ। ਇਥੇ ਰਿੰਗ ਅੰਦਰ ਚਾਰ ਸ਼ੇਰਾਂ ਨੇ ਵਿਸ਼ਵ ਦੇ ਸਭ ਤੋਂ ਵੱਡੇ ਰਿੰਗ ਮਾਸਟਰ ਏਟੋਰ ਵੇਬਰ (61 ਸਾਲ) 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਮੌਤ ਹੋ ਗਈ। ਏਟੋਰ ਆਪਣੇ ਅਗਲੇ ਸ਼ੋਅ ਲਈ ਤਿਆਰੀ ਕਰ ਰਹੇ ਸਨ ਤਾਂ ਇਨ੍ਹਾਂ ਸ਼ੇਰਾਂ ਵਿਚੋਂ ਇਕ ਨੇ ਉਨ੍ਹਾਂ 'ਤੇ ਹਮਲਾ ਕਰਕੇ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਤਿੰਨ ਹੋਰ ਸ਼ੇਰਾਂ ਨੇ ਵੀ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਵੇਬਰ ਦੀ ਮੌਤ ਤੋਂ ਬਾਅਦ ਵੀ ਇਹ ਚਾਰੋ ਸ਼ੇਰਾਂ ਨੇ ਉਨ੍ਹਾਂ ਨੂੰ ਛੱਡਿਆ ਨਹੀਂ ਅਤੇ ਉਹ ਮ੍ਰਿਤਕ ਸਰੀਰ ਨਾਲ ਤਕਰੀਬਨ ਅੱਧੇ ਘੰਟੇ ਤੱਕ ਖੇਡਦੇ ਰਹੇ। ਇਹ ਖੌਫਨਾਕ ਮੰਜ਼ਰ ਰਿੰਗ ਦੇ ਬਾਹਰ ਮੌਜੂਦ ਡਾਕਟਰਾਂ ਦੇ ਸਾਹਮਣੇ ਹੋਇਆ, ਪਰ ਉਹ ਵੇਬਰ ਨੂੰ ਬਚਾ ਨਹੀਂ ਸਕੇ। ਹਾਲਾਂਕਿ, ਵੇਬਰ ਦੇ ਸਹਿਯੋਗੀ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿਚ ਸਫਲ ਨਹੀਂ ਹੋ ਸਕੇ। ਇਟਾਲੀਅਨ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਹਮਲੇ ਦੌਰਾਨ ਵੇਬਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿਚ ਜ਼ਿਆਦਾ ਸੱਟ ਲੱਗੀ ਸੀ। ਇਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਹੁਣ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਸ਼ੇਰਾਂ ਦਾ ਹੁਣ ਕੀ ਹੋਵੇਗਾ। ਹਾਲਾਂਕਿ ਇਨ੍ਹਾਂ ਸ਼ੇਰਾਂ ਨੂੰ ਬ੍ਰਿੰਡਸੀ ਦੇ ਜ਼ੂ ਸਫਾਰੀ ਵਿਚ ਭੇਜ ਦਿੱਤਾ ਗਿਆ ਹੈ। ਇਹ ਘਟਨਾ ਵੀਰਵਾਰ ਦੇ ਸ਼ੋਅ ਤੋਂ ਲਗਭਗ ਇਕ ਘੰਟੇ ਪਹਿਲਾਂ ਵਾਪਰੀ ਸੀ। ਜ਼ਿਕਰਯੋਗ ਹੈ ਕਿ ਬਾਰੀ ਵਿਚ ਸਿਰਕੋ ਓਰਫੀ ਸ਼ੋਅ 15 ਜੂਨ ਤੋਂ ਜਾਰੀ ਹੈ ਅਤੇ 14 ਜੁਲਾਈ ਤੱਕ ਚੱਲਣ ਵਾਲਾ ਹੈ। ਇਸ ਹਮਲੇ ਤੋਂ ਬਾਅਦ ਹੁਣ ਇਹ ਸਾਫ ਨਹੀਂ ਹੈ ਕਿ ਅੱਗੇ ਇਹ ਸ਼ੋਅ ਜਾਰੀ ਰਹੇਗਾ ਜਾਂ ਨਹੀਂ।
ਗੁਪਤਾ ਪਰਿਵਾਰ ਵਿਆਹ ਸਮਾਰੋਹ ਲਈ ਦੱ. ਅਫਰੀਕਾ ਦੀ ਕੌਮੀ ਸੁਰੱਖਿਆ ਨੂੰ ਛਿੱਕੇ ਟੰਗਿਆ
NEXT STORY