ਮਿੰਡਾਨਾਓ, (ਏਜੰਸੀ)— ਫਿਲਪੀਨਜ਼ ਦੇ ਸਮੁੰਦਰੀ ਖੇਤਰ 'ਚ ਬੁੱਧਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਯੂਰਪੀ ਭੂਚਾਲ ਨਿਗਰਾਨੀ ਸੇਵਾ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ। ਭੂਚਾਲ ਦੀ ਤੀਬਰਤਾ ਬਾਅਦ 'ਚ 5.7 ਦੱਸੀ ਗਈ। ਭੂਚਾਲ ਦਾ ਕੇਂਦਰ ਦਵਾਓ ਸ਼ਹਿਰ ਤੋਂ 211 ਕਿਲੋ ਮੀਟਰ ਪੂਰਬੀ-ਉੱਤਰ 'ਚ ਸਤ੍ਹਾ ਤੋਂ 60 ਕਿਲੋਮੀਟਰ ਦੀ ਡੂੰਘਾਈ 'ਚ ਸੀ। ਅਜੇ ਤਕ ਇਸ ਕਾਰਨ ਹੋਏ ਕਿਸੇ ਨੁਕਸਾਨ ਬਾਰੇ ਜਾਣਕਾਰੀ ਨਹੀਂ ਮਿਲ ਸਕੀ।
ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਵਧੀਆਂ ,ਕੈਨੇਡਾ ਦੀ ਦੂਸਰੀ ਮੰਤਰੀ ਨੇ ਦਿੱਤਾ ਅਸਤੀਫਾ
NEXT STORY