ਕਾਹਿਰਾ (ਭਾਸ਼ਾ)— ਮਿਸਰ ਦੇ ਸੁਰੱਖਿਆ ਬਲਾਂ ਨੇ ਅਸ਼ਾਂਤ ਸਿਨਾਈ ਸੂਬੇ ਵਿਚ ਇਕ ਨਾਕੇ 'ਤੇ ਭਿਆਨਕ ਹਮਲੇ ਦੇ ਜਵਾਬ ਵਿਚ ਕੀਤੀ ਕਾਰਵਾਈ ਵਿਚ 14 ਸ਼ੱਕੀ ਅੱਤਵਾਦੀਆਂ ਨੂੰ ਢੇਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਬੁੱਧਵਾਰ ਨੂੰ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉੱਤਰੀ ਸਿਨਾਈ ਦੀ ਰਾਜਧਾਨੀ ਅਲ-ਆਰਿਸ਼ ਦੇ ਦੱਖਣ-ਪੱਛਮ ਵਿਚ ਹੋਏ ਇਸ ਹਮਲ ਵਿਚ 8 ਪੁਲਸ ਕਰਮੀਆਂ ਦੀ ਮੌਤ ਹੋ ਗਈ ਅਤੇ ਜਵਾਬੀ ਕਾਰਵਾਈ ਵਿਚ ਪੰਜ ਅੱਤਵਾਦੀ ਮਾਰੇ ਗਏ ਸਨ।
ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕੁਝ ਸ਼ੱਕੀ ਅੱਤਵਾਦੀ ਘਟਨਾਸਥਲ ਤੋਂ ਭੱਜ ਗਏ ਸਨ। ਭਾਵੇਂਕਿ ਸੁਰੱਖਿਆ ਬਲਾਂ ਨੇ ਉਨ੍ਹਾਂ ਦਾ ਪਤਾ ਲਗਾਇਆ ਅਤੇ ਜਵਾਬੀ ਕਾਰਵਾਈ ਵਿਚ 14 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੰਤਰਾਲੇ ਨੇ ਕਿਹਾ,''ਸੁਰੱਖਿਆ ਬਲਾਂ ਨੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਉੱਥੇ ਭਾਰੀ ਗੋਲੀਬਾਰੀ ਕੀਤੀ।'' ਸੁਰੱਖਿਆ ਬਲਾਂ ਨੇ ਘਟਨਾਸਥਲ ਤੋਂ 14 ਬੰਦੂਕਾਂ, ਤਿੰਨ ਵਿਸਫੋਟਕ ਅਤੇ ਦੋ ਵਿਸਫੋਟਕ ਬੈਲਟ ਵੀ ਬਰਾਮਦ ਕੀਤੇ।
ਜ਼ਹਿਰੀਲੇ ਇੰਜੈਕਸ਼ਨ ਨਾਲ 85 ਮਰੀਜ਼ਾਂ ਨੂੰ ਕਤਲ ਕਰਨ ਵਾਲੀ ਨਰਸ ਨੂੰ ਹੋਈ ਉਮਰ ਕੈਦ
NEXT STORY