ਕੀਵ (ਏਜੰਸੀ) : ਯੂਕ੍ਰੇਨ ’ਚ ਕੀਵ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਬੁੱਧਵਾਰ ਨੂੰ ਸਾਰੀ ਰਾਤ ਮਹੱਤਵਪੂਰਨ ਬੁਨਿਆਦੀ ਢਾਂਚੇ ’ਤੇ ਹਮਲੇ ਹੋਣ ਕਾਰਨ ਘੰਟਿਆਂ ਬੱਧੀ ਪਾਣੀ ਅਤੇ ਬਿਜਲੀ ਦੀ ਸਪਲਾਈ ਠੱਪ ਰਹੀ, ਜਦਕਿ ਬਚਾਅ ਕਰਮਚਾਰੀ ਦੇਸ਼ ਦੇ ਦੱਖਣੀ ਹਿੱਸੇ ਵਿਚ ਮਲਬੇ ਹੇਠੋਂ ਜਿਊਂਦੇ ਲੋਕਾਂ ਨੂੰ ਭਾਲਣ ਵਿਚ ਜੁਟੇ ਰਹੇ, ਜਿੱਥੇ ਤਿੰਨ ਦਿਨ ਪਹਿਲਾਂ ਪਿਛਲੇ ਪੰਜ ਸਾਲਾਂ ਤੋਂ ਜਾਰੀ ਜੰਗ ਵਿਚ ਸਭ ਤੋਂ ਘਾਤਕ ਹਮਲਿਆਂ ’ਚੋਂ ਇਕ ਕੀਤਾ ਗਿਆ ਸੀ। ਸੋਮਵਾਰ ਨੂੰ ਜ਼ਾਪੋਰੀਜੀਆ ਇਲਾਕੇ ’ਚ ਫਰੰਟ ਲਾਈਨ ਦੇ ਨੇੜੇ ਸਥਿਤ ਕੋਮਿਸ਼ੂਵਾਖਾ ਪਿੰਡ ’ਚ ਇਕ ਸਕੂਲ ਅਤੇ ਆਸ਼ਰਮ ’ਤੇ ਰੂਸ ਦੇ ਕਈ ਬੰਬ ਡਿੱਗੇ ਸਨ। ਪ੍ਰਸ਼ਾਸਨ ਨੇ 37 ਮੌਤਾਂ ਦੀ ਪੁਸ਼ਟੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਲਗਭਗ 38 ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : 'ਹੋਰਮੁਜ਼' ਤੋਂ ਆਰਾਮ ਨਾਲ ਲੰਘ ਸਕਣਗੇ ਭਾਰਤੀ ਜਹਾਜ਼, ਈਰਾਨ ਨੇ ਪਾਬੰਦੀਆਂ ਤੋਂ ਦਿੱਤੀ ਵੱਡੀ ਛੋਟ
ਰੂਸ ਨੇ ਹੋਰ ਥਾਵਾਂ ’ਤੇ ਵੀ ਆਪਣੇ ਹਵਾਈ ਹਮਲਿਆਂ ਨੂੰ ਘਟਾਉਣ ਦੇ ਕੋਈ ਸੰਕੇਤ ਨਹੀਂ ਦਿੱਤੇ। ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਲੋਕਾਂ ਨੂੰ ਜਨਤਕ ਪੀਣ ਵਾਲੇ ਪਾਣੀ ਦੇ ਫੁਹਾਰਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਅਤੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ’ਚ ਤੁਰੰਤ ਐਮਰਜੈਂਸੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿਸਤਾਨ ’ਚ 16 ਸਾਲਾ ਹਿੰਦੂ ਕੁੜੀ ਅਗਵਾ, ਜ਼ਬਰਦਸਤੀ ਧਰਮ ਤਬਦੀਲੀ ਕਰ ਕੇ ਕਰਵਾਇਆ ਵਿਆਹ
NEXT STORY