ਲੰਡਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਕਿ ਪਿਆਰ ਅੰਨ੍ਹਾ ਹੁੰਦਾ ਹੈ। ਪਿਆਰ ਕਿਸੇ ਇਨਸਾਨ ਨੂੰ ਕਿਸੇ ਸਮੇਂ ਵੀ ਕਿਸੇ ਨਾਲ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਜਿਸ ਮਹਿਲਾ ਬਾਰੇ ਦੱਸ ਰਹੇ ਹਾਂ ਉਸ ਦੇ ਪਿਆਰ ਦੀ ਕਹਾਣੀ ਕਾਫੀ ਦਿਲਚਸਪ ਹੈ। ਇੰਗਲੈਂਡ ਦੇ ਡੇਵੋਨ ਸ਼ਹਿਰ ਦੀ ਰਹਿਣ ਵਾਲੀ ਪਾਸਕਲ ਸੇਲਿਕ ਨੂੰ ਕਿਸੇ ਮੁੰਡੇ ਨਾਲ ਨਹੀਂ ਸਗੋਂ ਇਕ ਰਜਾਈ ਨਾਲ ਪਿਆਰ ਹੋ ਗਿਆ ਹੈ। ਇਸ ਰਜਾਈ ਨੂੰ ਡੁਵਟ (duvet) ਕਹਿੰਦੇ ਹਨ, ਜਿਸ ਵਿਚ ਸਿੰਥੇਟਿਕ ਫਾਈਬਰ ਅਤੇ ਫੇਦਰ ਹੁੰਦੀ ਹੈ। 49 ਸਾਲਾ ਪਾਸਕਲ ਨੇ ਧੂਮਧਾਮ ਨਾਲ ਵਿਆਹ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿਚ ਸੰਗੀਤ, ਡਾਂਸ, ਭੋਜਨ ਆਦਿ ਸਭ ਕੁਝ ਹੋਵੇਗਾ। ਇਸ ਵਿਆਹ ਦਾ ਕਾਰਡ ਵੀ ਛੱਪ ਚੁੱਕਾ ਹੈ।
ਪਾਸਕਲ ਨੇ ਵਿਆਹ ਨਾਲ ਸਬੰਧਤ ਇਕ ਵੀਡੀਓ ਬਣਾਈ ਹੈ। ਜਿਸ ਵਿਚ ਉਹ ਕਹਿੰਦੀ ਹੈ,''ਲੋਕ ਇਸ ਵਿਆਹ ਨੂੰ ਜੱਜ ਕਰਨਗੇ ਪਰ ਅਜਿਹਾ ਕੋਈ ਨਹੀਂ ਹੈ ਜੋ ਰਜਾਈ ਦੇ ਬਿਨਾਂ ਰਹਿ ਸਕਦਾ ਹੋਵੇ।'' ਡੇਵੋਨ ਲਾਈਵ ਨੂੰ ਦਿੱਤੇ ਇੰਟਰਵਿਊ ਵਿਚ ਪਾਸਕਲ ਨੇ ਕਿਹਾ ਕਿ ਮੇਰਾ ਰਜਾਈ ਨਾਲ ਵਿਲੱਖਣ ਰਿਸ਼ਤਾ ਹੈ। ਡੁਵਟ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ ਅਤੇ ਮੈਨੂੰ ਜੱਫੀ ਪਾਉਂਦਾ ਹੈ। ਮੈਂ ਆਪਣੀ ਰਜਾਈ ਨਾਲ ਇੰਨਾ ਪਿਆਰ ਕਰਦੀ ਹਾਂ ਕਿ ਲੋਕਾਂ ਨੂੰ ਬੁਲਾ ਕੇ ਇਸ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਇਨ੍ਹਾਂ ਦੋਹਾਂ ਦਾ ਵਿਆਹ 10 ਫਰਵਰੀ ਨੂੰ ਡੇਵੋਨ ਦੇ 'ਦੀ ਗਲੋਰੀਅਸ ਆਰਟ ਹਾਊਸ' ਵਿਚ ਹੋਵੇਗਾ।
ਇਸ ਵਿਆਹ ਲਈ ਪਾਸਕਲ ਨੇ ਇਕ ਡਰੈੱਸ ਕੋਡ ਵੀ ਰੱਖਿਆ ਹੈ, ਜਿਸ ਨੂੰ ਵਿਆਹ ਵਿਚ ਆਉਣ ਵਾਲੇ ਹਰ ਮਹਿਮਾਨ ਨੂੰ ਫਾਲੋ ਕਰਨਾ ਹੋਵੇਗਾ। ਮਹਿਮਾਨਾਂ ਨੂੰ ਡਰੈੱਸ ਕੋਡ ਵਿਚ ਗਾਊਨ, ਪਜਾਮਾ ਅਤੇ ਸਲੀਪਰ ਪਹਿਨ ਕੇ ਆਉਣਾ ਹੋਵੇਗਾ। ਇਸ ਦੇ ਨਾਲ ਹੀ ਟੈਡੀ ਬੀਅਰ ਅਤੇ ਗਰਮ ਪਾਣੀ ਦੀਆਂ ਬੋਤਲਾਂ ਵੀ ਲਿਆਉਣ ਲਈ ਕਿਹਾ ਗਿਆ ਹੈ। ਸਿਰਫ ਇੰਨਾ ਹੀ ਨਹੀਂ ਪਾਸਕਲ ਵਿਆਹ ਦੇ ਬਾਅਦ ਇਸ ਰਜਾਈ ਨਾਲ ਹਨੀਮੂਨ ਦੀ ਵੀ ਯੋਜਨਾ ਬਣਾ ਰਹੀ ਹੈ। ਪਾਸਕਲ ਅਤੇ ਡੁਵਟ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਚੁੱਕਾ ਹੈ।
ਇਟਲੀ 'ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ 'ਚੋਂ ਬ੍ਰੇਸ਼ੀਆ ਪਹਿਲੇ ਨੰਬਰ 'ਤੇ
NEXT STORY