ਲੰਡਨ (ਬਿਊਰੋ)— ਇੰਗਲੈਂਡ ਵਿਚ ਵੀ ਇਸ ਸਮੇਂ ਬਸੰਤ ਦਾ ਮੌਸਮ ਹੈ। ਹਰ ਪਾਸੇ ਰੰਗੀਨ ਫੁੱਲ ਖਿੜੇ ਹੋਏ ਹਨ। ਪਰ ਇੱਥੇ ਕਈ ਥਾਵਾਂ 'ਤੇ ਰੁੱਖਾਂ ਅਤੇ ਝਾੜੀਆਂ ਨੂੰ ਜਾਲੀਆਂ ਨਾਲ ਢੱਕਿਆ ਜਾ ਰਿਹਾ ਹੈ ਤਾਂ ਜੋ ਚਿੜੀਆਂ ਉਨ੍ਹਾਂ ਨੇ ਆਲ੍ਹਣੇ ਨਾ ਬਣਾ ਸਕਣ। ਚਿੜੀਆਂ ਨੂੰ ਬਚਾਉਣ ਦੇ ਕੰਮ ਵਿਚ ਲੱਗੀ ਸੰਸਥਾ 'ਦੀ ਰੋਇਲ ਸੋਸਾਇਟੀ ਫੌਰ ਦੀ ਪ੍ਰੌਟੇਕਸ਼ਨ ਆਫ ਬਰਡਸ' (ਆਰ.ਐੱਸ.ਪੀ.ਬੀ.) ਦਾ ਕਹਿਣਾ ਹੈ ਕਿ ਸਮਾਂ ਆਉਣ 'ਤੇ ਘਾਹ ਪੱਤੇ ਸਾਫ ਕਰਨ ਵਿਚ ਆਸਾਨੀ ਹੋਵੇ ਇਸ ਲਈ ਰੁੱਖਾਂ ਅਤੇ ਝਾੜੀਆਂ ਨੂੰ ਢੱਕਿਆ ਗਿਆ ਹੈ। ਸੰਸਥਾ ਦਾ ਕਹਿਣਾ ਹੈ ਕਿ ਭਾਵੇਂਕਿ ਅਜਿਹਾ ਕਰਨ ਦੌਰਾਨ ਉਹ ਚਿੜੀਆਂ ਦੇ ਆਲ੍ਹਣਿਆਂ ਨੂੰ ਤੋੜਦੇ ਹਨ ਅਤੇ ਨਾਲ ਹੀ ਦੁਬਾਰਾ ਆਲ੍ਹਣਾ ਬਣਾਉਣ ਤੋਂ ਰੋਕਦੇ ਵੀ ਹਨ ਪਰ ਰੁੱਖਾਂ 'ਤੇ ਜਾਲੀਆਂ ਲਗਾਉਣ ਨੂੰ ਲੈ ਕੇ ਕਾਨੂੰਨ ਵਿਚ ਕੋਈ ਵਿਵਸਥਾ ਨਹੀਂ ਹੈ।
ਇੰਗਲੈਂਡ ਦੀ ਗਿਲਫੋਰਡ ਵਾਰਵਿਕਸ਼ਾਇਰ ਅਤੇ ਗਲੋਚੇਸਟਰ ਅਤੇ ਡਾਰਲਿੰਗਟਨ ਸਮੇਤ ਕਈ ਥਾਵਾਂ 'ਤੇ ਰੁੱਖਾਂ 'ਤੇ ਜਾਲੀਆਂ ਲਗਾਉਣ ਦੀਆਂ ਖਬਰਾਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਉਹ ਥਾਵਾਂ ਹਨ ਜਿੱਥੇ ਇਮਾਰਤਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਕਈ ਲੋਕਾਂ ਨੇ ਅਜਿਹਾ ਕਰਨ ਦੀ ਨਿੰਦਾ ਕੀਤੀ ਹੈ। ਵਾਤਾਵਰਨਵਾਦੀ ਕ੍ਰਿਸ ਪੈਕਹਮ ਨੇ ਵੀ ਇਸ ਕੰਮ ਨੂੰ 'ਭਿਆਨਕ' ਅਤੇ 'ਸੁਰੱਖਿਆ ਵਿਰੁੱਧ' ਦੱਸਿਆ ਹੈ। ਸਥਾਨਕ ਲੋਕ ਵੀ ਅਜਿਹਾ ਕਰਨ ਦਾ ਵਿਰੋਧ ਕਰ ਰਹੇ ਹਨ।
ਡਾਰਲਿੰਗਟਨ ਵਿਚ ਲੋਕਾਂ ਨੇ ਸੜਕ ਕਿਨਾਰੇ ਦੀਆਂ ਝਾੜੀਆਂ ਅਤੇ ਰੁੱਖਾਂ ਨੂੰ ਹਰੇ ਰਿਬਨ ਬੰਨ੍ਹ ਕੇ ਵਿਰੋਧ ਜ਼ਾਹਰ ਕੀਤਾ, ਜਿਸ ਦੇ ਬਾਅਦ ਟੇਸਕੋ ਨਾਮ ਦੀ ਇਕ ਕੰਪਨੀ ਨੇ ਨਾਰਵਿਚ ਇਕ ਦੁਕਾਨ ਦੇ ਨੇੜੇ ਲਗਾਈਆਂ ਜਾਲੀਆਂ ਖੋਲ੍ਹ ਦਿੱਤੀਆਂ। ਆਰ.ਐੱਸ.ਪੀ.ਬੀ. ਦਾ ਕਹਿਣਾ ਹੈ ਕਿ ਬੀਤੇ 50 ਸਾਲਾਂ ਵਿਚ ਬ੍ਰਿਟੇਨ ਵਿਚ 4 ਕਰੋੜ ਪੰਛੀ ਘਟੇ ਹਨ। ਸੰਸਥਾ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਜਿਆਦਾ ਘਰ ਬਣ ਰਹੇ ਹਨ ਇਹ ਤਰੀਕਾ ਹੋਰ ਜ਼ਿਆਦਾ ਵਰਤਿਆ ਜਾ ਰਿਹਾ ਹੈ। ਇਸ ਮੁੱਦੇ ਨੂੰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ।
ਇਸ ਕਾਰਵਾਈ ਦੇ ਵਿਰੋਧ ਵਿਚ ਕਾਨੂੰਨ ਬਣਾਉਣ ਲਈ ਇਕ ਪਟੀਸ਼ਨ ਵੀ ਬ੍ਰਿਟੇਨ ਸੰਸਦ ਦੀ ਵੈਬਸਾਈਟ 'ਤੇ ਹੈ। ਇਸ ਪਟੀਸ਼ਨ 'ਤੇ ਹੁਣ ਤੱਕ 48,000 ਲੋਕ ਦਸਤਖਤ ਕਰ ਚੁੱਕੇ ਹਨ। ਆਮ ਤੌਰ 'ਤੇ 10,000 ਦਸਤਖਤ ਹੋ ਜਾਣ 'ਤੇ ਸਰਕਾਰ ਪਟੀਸ਼ਨ 'ਤੇ ਵਿਚਾਰ ਕਰਦੀ ਹੈ। ਇਸ ਕਾਰਵਾਈ ਦੇ ਵਿਰੋਧ ਵਿਚ ਲੋਕਾਂ ਨੇ ਟਵਿੱਟਰ 'ਤੇ #NestingNotNets ਹੈਸ਼ਟੈਗ ਨਾਲ ਇਕ ਮੁਹਿੰਮ ਵੀ ਸ਼ੁਰੂ ਕੀਤੀ ਹੈ। ਜਿਸ ਵਿਚ ਜਾਲੀ ਲੱਗੇ ਰੁੱਖਾਂ ਦੀਆਂ ਤਸਵੀਰਾਂ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ।
ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਪ੍ਰਕਿਰਿਆ 'ਚ ਵੱਡੀ ਭੂਮਿਕਾ ਲਈ ਕੀਤੀ ਵੋਟਿੰਗ
NEXT STORY